कड़वा सच विकास की रथयात्रा का

Loading

चंडीगढ़: 16 फरवरी आरके शर्मा विक्रमा:—

ਮੋਟਰਸਾਈਕਲ ਦੀਆਂ ਲਾਈਟਾਂ ਜਗਣ ਨੂੰ
ਸ਼ਹਿਰਾਂ ਦੇ ਨਾਂ ਬਦਲਣ ਨੂੰ
ਨੋਟਬੰਦੀ ਚ ਪਏ ਘਾਟੇ ਨੂੰ
ਤਿੰਨ ਤਲਾਕ ਦੇ ਸਿਆਪੇ ਨੂੰ
ਵਿਕਾਸ ਕਹੀ ਜਾਂਦੇ ਨੇ
—–
ਜੀਓ ਦੇ ਸਿਮ ਨੂੰ
ਗਊ ਰਖਿਆ ਮੁਹਿੰਮ ਨੂੰ
ਅੰਬਾਨੀ ਦੀ ਗੁਲਾਮੀ ਨੂੰ
ਸਟੇਸ਼ਨਾ ਦੀ ਨਿਲਾਮੀ ਨੂੰ
ਵਿਕਾਸ ਕਹੀ ਜਾਂਦੇ ਨੇ
—-
ਜੀ ਐਸ ਟੀ ਦੀ ਲੁੱਟ ਨੂੰ
ਆਰ ਐਸ ਐਸ ਦੇ ਗੁੱਟ ਨੂੰ
ਪਤੰਜਲੀ ਦੇ ਵਪਾਰ ਨੂੰ
ਝਾੜੂ ਦੀ ਹਾਰ ਨੂੰ
ਵਿਕਾਸ ਕਹੀ ਜਾਂਦੇ ਨੇ
—–
ਫੌਰਨ ਦੀਆਂ ਸੈਰਾਂ ਨੂੰ
ਧਰਮ ਦੀਆਂ ਜਹਿਰਾਂ ਨੂੰ
ਮਾਸੂਮ ਮਰੇ ਬੱਚਿਆਂ ਨੂੰ
ਕਿਸਾਨਾਂ ਦੇ ਗਲ ਰੱਸਿਆਂ ਨੂੰ
ਵਿਕਾਸ ਕਹੀ ਜਾਂਦੇ ਨੇ
——
ਤਾਮਿਲ ਨਾਡੂ ਦੇ ਸੋਕੇ ਨੂੰ
ਸਵੱਛ ਭਾਰਤ ਦੇ ਹੋਕੇ ਨੂੰ
ਕੰਨਿਆ ਤੇ ਅਟੈਕ ਨੂੰ
ਸਰਜੀਕਲ ਸਟਰੈਕ ਨੂੰ
ਵਿਕਾਸ ਕਹੀ ਜਾਂਦੇ ਨੇ
—–
ਸਵਦੇਸ਼ੀ ਦੇ ਨਾਅਰੇ ਨੂੰ
15 ਲੱਖ ਦੇ ਲਾਰੇ ਨੂੰ
ਰਿਲਾਇੰਸ ਦੇ ਵਿਕਾਸ ਨੂੰ
ਮਨ ਕੀ ਬਾਤ ਨੂੰ
ਵਿਕਾਸ ਕਹੀ ਜਾਂਦੇ ਨੇ
—–
ਚਾਹ ਵਾਲੀ ਕਹਾਣੀ ਨੂੰ
ਵੇਹਲੜ ਜਵਾਨੀ ਨੂੰ
ਕੁਰਪਸ਼ਨ ਦੀ ਚੱਕੀਆਂ ਨੂੰ
ਅਮਰੀਕਾ ਨਾਲ ਜੱਫੀਆਂ ਨੂੰ
ਵਿਕਾਸ ਕਹੀ ਜਾਂਦੇ ਨੇ
—–
ਐਨ ਡੀ ਟੀ ਵੀ ਤੇ ਰੇਡ ਨੂੰ
ਨਿਤੀਸ਼ ਦੀ ਖੇਡ ਨੂੰ
ਅਯੁਧਿਆ ਦੇ ਰੌਲੇ ਨੂੰ
ਗਰੀਬਾਂ ਹੱਥ ਕੌਲੇ ਨੂੰ
ਵਿਕਾਸ ਕਹੀ ਜਾਂਦੇ ਨੇ
——
ਅੰਨਾ ਦੀ ਚੁੱਪ ਨੂੰ
ਕਿਰਤੀਆਂ ਦੀ ਲੁੱਟ ਨੂੰ
ਗਰੀਬਾਂ ਨਾਲ ਧੱਕੇ ਨੂੰ
ਨਮੋ ਨਮੋ ਦੇ ਰੱਟੇ ਨੂੰ
ਵਿਕਾਸ ਕਹੀ ਜਾਂਦੇ ਨੇ

ਅਧਿਆਪਕਾਂ ਦੀ ਮਾਰ ਨੂੰ,
ਅਨਪੜ੍ਹਤਾ ਦੀ ਡਾਰ ਨੂੰ,
ਸਿੱਖਿਆ ਦੇ ਨਿਘਾਰ ਨੂੰ,
ਪ੍ਰਾਈਵੇਟ ਵਪਾਰ ਨੂੰ,
ਵਿਕਾਸ ਕਹੀ ਜਾਂਦੇ ਨੇ,

ਹਸਪਤਾਲਾਂ ਦੇ ਧੱਕਿਆਂ ਨੂੰ,
ਮੁਲਾਜ਼ਮ ਕੱਚਿਆਂ ਨੂੰ,
ਖੱਜਲ ਖੁਆਰੀ ਨੂੰ,
ਨੋਜਵਾਨੀ ਬੇਰੁਜ਼ਗਾਰੀ ਨੂੰ,
ਵਿਕਾਸ ਕਹੀ ਜਾਂਦੇ ਨੇ ।

प्रस्तुतकर्ता पंडित आरके शर्मा विक्रमा।।।

Leave a Reply

Your email address will not be published. Required fields are marked *

151304

+

Visitors