ਲੋਕ ਭਲਾਈ ਕਮਾਂ ਚ ਰੂਝਾ ਵਜ਼ੀਰ ਭੁੱਲਰ ਦਾ ਚੇਤਨਾ ਮੰਚ ; ਸਰਪੰਚ ਅਵਤਾਰ ਸਿੰਘ

Loading

ਚੰਡੀਗੜ੍ਹ /ਅੰਮ੍ਰਿਤਸਰ ;  ਆਰਕੇ ਸ਼ਰਮਾ ਵਿਕ੍ਰਮਾਂ /ਕਰਨ ਸ਼ਰਮਾ ;—ਜਿਲਾ ਅਮ੍ਰਿਤਸਰ ਵਿਖੇ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਧਿਆਨਪੁਰ  ਵਜ਼ੀਰ ਭੁੱਲਰ ਦੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਚੇਤਨਾ ਮੰਚ [ ਪੰਜੀਕ੍ਰਿਤ ] ਸਮਾਜਿਕ ਤੇ ਧਾਰਮਿਕ ਕਾਰਜਾਂ ਚ ਆਪਣਾ ਅਹਿਮ ਰੋਲ ਬਿਨਾ ਕਿਸੇ ਭੇਦਭਾਤ ਦੇ ਅਦਾ ਕਰ ਰਿਹਾ ਹੈ ! ਮੰਚ ਦੇ ਖਜ਼ਾਨਚੀ ਲਖਵਿੰਦਰ ਜੀਤ ਸਿੰਘ ਵਜ਼ੀਰ ਭੁੱਲਰ ਨੇ ਏ ਐਨ ਆਈ [ਵੈੱਬ ਨਿਯੁਜ ਚੈਨਲ ਪੋਰਟਲ] ਨੂੰ ਦੱਸਿਆ ਮੰਚ ਹਰ ਗਰੀਬ ਅਤੇ ਬੇਸਹਾਰਾ ਪਰਿਵਾਰ ਨਾਲ ਖੜਦਾ ਹੈ ਤੇ ਬਣਦੀ ਮਦਦ ਕਰਦਾ ਹੈ ! ਵਕ਼ਤ ਵੇਲੇ ਲੋੜ ਪੈਣ ਤੇ ਮੰਚ ਦੇ ਗੱਭਰੂ ਮਰੀਜਾਂ ਨੂੰ ਖੂਨਦਾਨ ਭੀ ਕਰਦੇ ਹਨ ! ਗਰੀਬ ਅਨਪੜ੍ਹ ਅਨਾਥ ਬੱਚਿਆਂ ਲਈ ਵੀ ਮੰਚ ਮਦਦ ਲਈ ਅੱਗੇ ਰਹਿੰਦਾ ਹੈ ! ਹਰ ਸਾਲ ਵਾਂਗ ਇਸ ਸਾਲ ਵੀ ਗਰੀਬ ਕੁੜੀਆਂ ਦੇ ਆਨੰਦ ਕਾਰਜ ਨੇਪੜੇ ਚਾੜੇ ਜਾਣਗੇ ! ਮੰਚ ਦੀ ਮੀਟਿੰਗ ਸਥਾਨਿਯ ਪ੍ਰਾਇਮਰੀ ਸਰਕਾਰੀ ਸਕੂਲ ਭਵਨ ਚ ਹੁੰਦੀ ਹੈ ! ਪਤਵੰਤੇ ਤੇ ਪਿੰਡ ਦੇ ਸਿਰਕੱਢ ਮੋਢੀ ਯੁਵਾ ਪੀੜੀ ਦਾ ਮਾਰਗਦਰਸ਼ਨ ਕਰਦੇ ਹਨ ! ਹਰ ਜਾਤ ਧਰਮ ਦੇ ਕਾਬਿਲ ਲੋਕ ਮੰਚ ਨੂੰ ਆਰਥਿਕ ਤੇ ਹੋਰ ਲੋੜੀਂਦੀ ਮਦਦ ਕਰਦੇ ਹਨ ! ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਦਸਿਆ ਕਿ ਬੀਤੇ ਸਾਲ ਪਿੰਡ ਧਿਆਨਪੁਰ ਚ 11 ਗਰੀਬ ਕੁੜੀਆਂ ਦੇ ਹੱਥ ਮੰਚ ਤੇ ਹੋਰ ਸਬ ਪਿੰਡ ਵਾਸੀਆਂ ਨੇ ਪੀਲੇ ਕਿੱਤੇ ਸਨ ! ਪੰਚਾਇਤ ਮੈਂਬਰਜ਼ ਨੇ ਭੀ ਹਰ ਲੋਕ ਭਲਾਈ ਕਾਰਜ ਹੇਤੁ ਪੂਰੀ ਮਦਦ ਦੀ  ਗੱਲ ਦੋਹਰਾਈ ਹੈ ! 18 ਜਨਵਰੀ 2014 ਨੂੰ ਵੀ ਪੰਜ ਕੁੜੀਆਂ ਦੇ ਹੱਥ ਪੀਲੇ ਕਿੱਤੇ ਗਏ ਸਨ ! ਲਖਵਿੰਦਰਜੀਤ ਸਿੰਘ ਵਜ਼ੀਰ ਭੁੱਲਰ ਨੇ ਕਿਹਾ ਕਿ ਦਲਬੀਰ ਸਿੰਘ ਹਰਜੀਤ ਸਿੰਘ ਵਿਨੋਦ ਕੁਮਾਰ ਟੋਨੀ,ਮਾਸਟਰ ਹਰਵੰਤ ਸਿੰਘ, ਤਰਲੋਕ ਸਿੰਘ ਭੁੱਲਰ ਸੁਖਦੇਵ ਸਿੰਘ ਰੋਕੀ ਸੰਧੂ ਭਗਵੰਤ ਸਿੰਘ ਭੁੱਲਰ ਆਦਿ ਹਰ ਕੰਮ ਚ ਸਰ ਕੱਢ ਸੇਵਾ ਕਰਦੇ ਹਨ ! 

Leave a Reply

Your email address will not be published. Required fields are marked *

61498

+

Visitors