ਰਾਸ਼ਟਰਮੰਡਲ ਖੇਡਾਂ ‘ਚ ਤਮਗੇ ਲੈ ਕੇ ਪਰਤੇ ਖਿਡਾਰੀਆਂ ਦਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ

Loading

ਅੰਮ੍ਰਿਤਸਰ:-06/7/22—–ਇੰਗਲੈਂਡ ਦੇ ਬਰਮਿੰਘਮ ‘ਚ ਰਾਸ਼ਟਰਮੰਡਲ ਖੇਡਾਂ ‘ਚ ਤਮਗਾ ਲੈ ਕੇ ਪਰਤੇ ਦੇਸ਼ ਦੇ ਵੇਟਲਿਫਟਰ ਅੱਜ ਸ਼ਨੀਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇ। ਪੰਜਾਬ ਸਰਕਾਰ ਵੱਲੋਂ ਡੀਸੀ ਅੰਮ੍ਰਿਤਸਰ ਤੇ ਹੋਰ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਨ ਲਈ ਪੁੱਜੇ। ਹਵਾਈ ਅੱਡੇ ‘ਤੇ ਸਾਰਿਆਂ ਨੇ ਉਨ੍ਹਾਂ ਦਾ ਤਾੜੀਆਂ ਅਤੇ ਫੁੱਲਾਂ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਸਾਰੇ ਖਿਡਾਰੀ ਪਟਿਆਲਾ ਲਈ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ।ਗੋਲਡ ਮੈਡਲ ਜੇਤੂ ਮੀਰਾ ਬਾਈ ਚਾਨੂ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰੇ ਖਿਡਾਰੀਆਂ ਦੀ ਅਗਵਾਈ ਕਰਦੀ ਨਜ਼ਰ ਆਈ। ਸਾਰੇ ਖਿਡਾਰੀ ਉਸ ਦੇ ਪਿੱਛੇ ਸਨ। ਹਰ ਕਿਸੇ ਦੇ ਚਿਹਰੇ ‘ਤੇ ਵੱਖਰੀ ਖੁਸ਼ੀ ਸੀ।

ਅੰਮ੍ਰਿਤਸਰ  ਹਵਾਈ ਅੱਡੇ ‘ਤੇ ਉਤਰਦੇ ਹੀ ਖਿਡਾਰੀਆਂ ਦਾ ਸਭ ਤੋਂ ਪਹਿਲਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਇਸ ਤੋਂ ਬਾਅਦ ਸਾਰਿਆਂ ਨੇ ਗਰੁੱਪ ਫੋਟੋ ਕਰਵਾਈ। ਇਸ ਤੋਂ ਇਲਾਵਾ ਪੰਜਾਬ ਦੇ ਸੀਨੀਅਰ ਅਧਿਕਾਰੀ ਤੇ ਡੀਸੀ ਹਰਪ੍ਰੀਤ ਸਿੰਘ ਸੂਦਨ ਉਨ੍ਹਾਂ ਦਾ ਸਵਾਗਤ ਕਰਨ ਲਈ ਖੜ੍ਹੇ ਹੋਏ।ਸਾਰੇ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਮੀਰਾ ਬਾਈ ਚਾਨੂ ਦੇ ਨਾਲ ਅੰਮ੍ਰਿਤਸਰ ਦਾ ਕਾਂਸੀ ਤਮਗਾ ਜੇਤੂ ਵੇਟਲਿਫਟਰ ਲਵਪ੍ਰੀਤ ਸਿੰਘ ਵੀ ਅੰਮ੍ਰਿਤਸਰ ਪਹੁੰਚਿਆ। ਉਨ੍ਹਾਂ ਦਾ ਸਵਾਗਤ ਕਰਨ ਲਈ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਸਮੇਤ ਅੰਮ੍ਰਿਤਸਰ ਭਰ ਤੋਂ ਪ੍ਰਸ਼ੰਸਕ ਪਹੁੰਚੇ। ਪਰਿਵਾਰ ਨੇ ਲਵਪ੍ਰੀਤ ਦਾ ਢੋਲ ਦੀ ਤਾਪ ਤੇ ਭੰਗੜਾ ਪਾ ਕੇ ਸਵਾਗਤ ਕੀਤਾ ਤੇ ਫੁੱਲ ਸੁੱਟੇ ਗਏ।

 

 

Leave a Reply

Your email address will not be published. Required fields are marked *

90500

+

Visitors