ਚੀਫ਼ ਕਿਰਪਾ ਕਰਕੇ ਮੇਰਾ ਵਿਸ਼ਵਾਸ ਟੁੱਟਣ ਨਾ ਦਿਓ ਤੇ ਮੁਲਾਜ਼ਮਾਂ ਨੂੰ 3 ਦਿਨਾਂ ‘ਚ ਤਨਖਾਹ ਦਿਓ:-ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ

Loading

ਨਵੀਂ ਦਿੱਲੀ :-14/7/2022:—- ਦਿੱਲੀ ਗੁਰਦੁਆਰਾ ਕਮੇਟੀ ਅੱਧੀਨ ਚਲਦੇ ਗੁਰੂ ਹਰਕਿਸ਼ਨ ਸਕੂਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਬਕਾਏ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਅੱਜ ਦਿੱਲੀ ਹਾਈ ਕੋਰਟ ਵਿੱਚ ਸਿੱਖਾਂ ਦੇ ਪੁੰਨ ਦੇ ਕੰਮਾਂ ਦਾ ਜ਼ਿਕਰ ਕੀਤਾ ਗਿਆ। ਚੀਫ ਜਸਟਿਸ ਨੇ ਖੁਦ ਸਿੱਖ ਕੌਮ ਦੀ ਤਾਰੀਫ ਕੀਤੀ। ਉਸ ਨੇ ਸਿੱਖਾਂ ਦੇ ਮਾਣ ਵਿੱਚ ਕਿਹਾ, ‘ਮੇਰੇ ਅੰਦਰ ਇਸ ਭਾਈਚਾਰੇ ਦੇ ਲੋਕਾਂ ਦਾ ਬਹੁਤ ਸਤਿਕਾਰ ਹੈ। ਮੈਂ ਇਸ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਹੁੰਦੇ ਨਹੀਂ ਦੇਖਿਆ, ਜਿਵੇਂ ਕਿ ਇਸ ਮਾਮਲੇ ਵਿੱਚ ਦੇਖਣ ਨੂੰ ਮਿਲਿਆ ਹੈ ।’ ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਵੀ ਬੋਲਦਿਆਂ ਕਿਹਾ ਕਿ ਕਿਰਪਾ ਕਰਕੇ ਮੇਰਾ ਵਿਸ਼ਵਾਸ ਟੁੱਟਣ ਨਾ ਦਿਓ ਤੇ ਮੁਲਾਜ਼ਮਾਂ ਨੂੰ 3 ਦਿਨਾਂ ‘ਚ ਤਨਖਾਹ ਦਿਓ। ਅਦਾਲਤ ਗੁਰੂ ਹਰਕਿਸ਼ਨ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਡੀਜੀਐਸਪੀਸੀ ਦੀ ਗਵਰਨਿੰਗ ਕਮੇਟੀ ਦੀ ਚੇਅਰਪਰਸਨ ਨੂੰ ਚੇਤਾਵਨੀ ਦਿੱਤੀ ਕਿ ਅਧਿਆਪਕਾਂ ਦੀ ਬਕਾਇਆ ਤਨਖਾਹ ਤਿੰਨ ਦਿਨਾਂ ਦੇ ਅੰਦਰ ਅਦਾ ਕੀਤੀ ਜਾਵੇ ਨਹੀਂ ਤਾਂ ਚੇਅਰਪਰਸਨ ਅਦਾਲਤ ਵਿੱਚ ਪੇਸ਼ ਹੋ ਕੇ ਜਵਾਬ ਦੇਣ।

ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਸਿੱਖ ਕੌਮ ਬਾਰੇ ਕਿਹਾ ਕਿ ਇਹ ਇੱਕ ਵੱਖਰੀ ਕਿਸਮ ਦਾ ਭਾਈਚਾਰਾ ਹੈ। ਇਹ ਭਾਈਚਾਰਾ ਲੋਕਾਂ ਦਾ ਭਲਾ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ, ਇਸ ਲਈ ਕਿਰਪਾ ਕਰਕੇ ਮੇਰੇ ਵਿਸ਼ਵਾਸ ਨੂੰ ਟੁੱਟਣ ਨਾ ਦਿਓ। ਮੈਂ ਇਸ ਤਰ੍ਹਾਂ ਦਾ ਮਾਮਲਾ ਪਹਿਲੀ ਵਾਰ ਦੇਖ ਰਿਹਾ ਹਾਂ। ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੰਨੇ ਚੈਰੀਟੇਬਲ ਕੰਮ ਕਰ ਰਹੇ ਹੋ, ਤੁਸੀਂ ਕਿੰਨੇ ਹਸਪਤਾਲ ਚਲਾ ਰਹੇ ਹੋ। ਤੁਹਾਡੇ ਕੋਲ ਬਹੁਤ ਸਾਰੀਆਂ ਭਲਾਈ ਸਕੀਮਾਂ ਹਨ। ਇਹ ਸਾਰੇ ਤੁਹਾਡੇ ਲੋਕ ਹਨ। ਉਸਨੇ ਇੰਨੇ ਸਾਲਾਂ ਤੋਂ ਤੁਹਾਡੀ ਸੇਵਾ ਕੀਤੀ ਹੈ। ਕਿਰਪਾ ਕਰਕੇ ਉਹਨਾਂ ਦੀ ਤਨਖਾਹ ਦਿਓ।

ਦਿੱਲੀ ਹਾਈ ਕੋਰਟ ਨੇ ਅਦਾਲਤ ਅੰਦਰ ਚਲ ਰਹੇ ਮਾਮਲੇ ਵਿਚ ਦੇਖਿਆ ਕਿ ਉਸ ਦੇ ਪਿਛਲੇ ਹੁਕਮਾਂ ਦੇ ਬਾਵਜੂਦ, ਜੀਐਚਪੀਐਸ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਪਿਛਲੇ ਕੁਝ ਸਮੇਂ ਤੋਂ ਅਜੇ ਤੱਕ ਉਨ੍ਹਾਂ ਦੀ ਤਨਖਾਹ ਦੇ ਬਕਾਏ ਨਹੀਂ ਮਿਲੇ ਹਨ।sabhar.

Leave a Reply

Your email address will not be published. Required fields are marked *

281389

+

Visitors