5 total views , 1 views today
100=100
*ਉਹ ਗੱਲ ਕਰੇਗਾ ਬੰਬਾਂ ਦੇ ਖੇਲ੍ਹ ਦੀ।*
ਤੁਸੀਂ ਗੱਲ ਕਰਨਾ ਵਿਜੇ ਮਾਲੀਆ, ਪਟੇਲ ਦੀ।
*ਉਹ ਗੱਲ ਕਰੇਗਾ ਹਮਲੇ ਹਵਾਈ ਦੀ।*
ਤੁਸੀਂ ਗੱਲ ਕਰਨਾ ਬਾਲਾਂ ਦੀ ਪੜ੍ਹਾਈ ਦੀ।
*ਉਹ ਗੱਲ ਕਰੇਗਾ ਵੱਡੇ ਵੱਡੇ ਬੁੱਤਾਂ ਦੀ।*
ਤੁਸੀਂ ਗੱਲ ਕਰਨਾ ਮਰਵਾਏ ਪੁੱਤਾਂ ਦੀ।
*ਉਹ ਗੱਲ ਕਰੇਗਾ ਪਾਕਿਸਤਾਨ ਦੀ।*
ਤੁਸੀਂ ਗੱਲ ਕਰਨਾ ਮਰਦੇ ਕਿਸਾਨ ਦੀ।
*ਉਹ ਗੱਲ ਕਰੇਗਾ ਆਪਣੀ ਚੜ੍ਹਾਈ ਦੀ।*
ਤੁਸੀਂ ਗੱਲ ਕਰਨਾ ਹਸਪਤਾਲ ਦਵਾਈ ਦੀ।
*ਉਹ ਗੱਲ ਕਰੇਗਾ ਨਫਰਤ ਤੇ ਦੰਗਿਆਂ ਦੀ।*
ਤੁਸੀਂ ਗੱਲ ਕਰਨਾ ਭੁੱਖੇ ਤੇ ਨੰਗਿਆਂ ਦੀ।
*ਉਹ ਗੱਲ ਕਰੇਗਾ ਮਾਰਾ ਮਾਰੀ ਦੀ।*
ਤੁਸੀਂ ਗੱਲ ਕਰਨਾ ਵਧੀ ਬੇਰੁਜ਼ਗਾਰੀ ਦੀ।
*ਉਹ ਗੱਲ ਕਰੇਗਾ ਕਾਗਜ਼ੀ ਵਿਕਾਸ ਦੀ।*
ਤੁਸੀਂ ਗੱਲ ਕਰਨਾ ਕਾਰੋਬਾਰੀ ਵਿਨਾਸ਼ ਦੀ।
*ਉਹ ਗੱਲ ਕਰੇਗਾ ਗੀਤਾ ਕੁਰਾਨ ਦੀ।*
ਤੁਸੀਂ ਗੱਲ ਕਰਨਾ ਭਾਰਤੀ ਸੰਵਿਧਾਨ ਦੀ।
*ਉਹ ਗੱਲ ਕਰੇਗਾ ਆਪਣੇ ਹੀ ਮਨ ਦੀ।*
ਤੁਸੀਂ ਗੱਲ ਕਰਨਾ ਕਾਲੇ ਧਨ ਦੀ।
*ਉਹ ਗੱਲ ਕਰੇਗਾ ਭਗਵੀਂ ਬੁਲੰਦੀ ਦੀ।*
ਤੁਸੀਂ ਗੱਲ ਕਰਨਾ ਫਰਾਡੀ ਨੋਟਬੰਦੀ ਦੀ।
*ਉਹ ਗੱਲ ਕਰੇਗਾ ਝੂਠੇ ਚੌਕੀਦਾਰੇ ਦੀ।*
ਤੁਸੀਂ ਗੱਲ ਕਰਨਾ ਡਿੱਗੇ ਅਰਥਚਾਰੇ ਦੀ।
*ਉਹ ਗੱਲ ਕਰੇਗਾ ਗਊ ਅਤੇ ਮੰਦਰ ਦੀ।*
ਤੁਸੀਂ ਸਮਝਣਾ ਬੇਈਮਾਨੀ ਅੰਦਰ ਦੀ।
*ਉਹ ਗੱਲ ਕਰੇਗਾ ਬੜੀ ਉੱਚੀ ਉੱਚੀ।*
ਤੁਸੀਂ ਗੱਲ ਕਰਨਾ ਸੱਚੀ ਤੇ ਸੁੱਚੀ।
*ਉਹ ਕਹੇਗਾ ਤੁਹਾਡਾ ਵੋਟ ਮੇਰਾ ਹੱਕ।*
ਤੁਸੀਂ ਕਹਿਣਾ ਪੰਦਰਾਂ ਲੱਖ ਐਥੇ ਰੱਖ।