ਕਿਸ ਨੂੰ ਕੀ ਚੰਗਾ ਲੱਗਦਾ ਹੈ
ਭੁੱਖੇ ਨੂੰ ਰੋਟੀ
ਕੁੱਤੇ ਨੂੰ ਬੋਟੀ
ਠਰ੍ਹਦੇ ਨੂੰ ਕੋਟੀ
ਲੰਗੜੇ ਨੂੰ ਸੋਟੀ
ਛੜੇ ਨੂੰ ਜਨਾਨੀ
ਫੌਜੀ ਨੂੰ ਜਵਾਨੀ
ਮੱਲਾਂ ਨੂੰ ਭਲਵਾਨੀ
ਦੋਹਤਿਆਂ ਨੂੰ ਨਾਨੀ
ਵਿਹਲੜਾਂ ਨੂੰ ਪੰਗੇ
ਲੀਡਰਾਂ ਨੂੰ ਦੰਗੇ
ਘੋੜਿਆਂ ਨੂੰ ਦੁੜੰਗੇ
ਚੰਗਿਆਂ ਨੂੰ ਚੰਗੇ
ਬੱਚਿਆਂ ਨੂੰ ਖੇਡ
ਸੈਨਿਕਾਂ ਨੂੰ ਪਰੇਡ
ਆਜੜੀ ਨੂੰ ਭੇਡ
ਟਿੱਚਰੀ ਨੂੰ ਝੇਡ
ਡਾਕਟਰ ਨੂੰ ਬਿਮਾਰੀ
ਕੰਡਕਟਰ ਨੂੰ ਸਵਾਰੀ
ਮਿਸਤਰੀ ਨੂੰ ਉਸਾਰੀ
ਪੰਛੀ ਨੂੰ ਉਡਾਰੀ
ਰੁੱਖਾਂ ਨੂੰ ਬਰਸਾਤ
ਉੱਲੂਆਂ ਨੂੰ ਰਾਤ
ਸ਼ੁਕੀਨਾਂ ਨੂੰ ਬਰਾਤ
ਫ਼ਕੀਰਾਂ ਨੂੰ ਖ਼ੈਰਾਤ
ਵੇਸਵਾ ਨੂੰ ਨੋਟ
ਉਮੀਦਵਾਰ ਨੂੰ ਵੋਟ
ਅਫਸਰ ਨੂੰ ਕੋਟ
ਗਾਹਕ ਨੂੰ ਛੋਟ
ਚੋਰ ਨੂੰ ਚਾਬੀ
ਦਿਉਰ ਨੂੰ ਭਾਬੀ
ਮਕੈਨਿਕ ਨੂੰ ਖਰਾਬੀ
ਕੰਮਚੋਰ ਨੂੰ ਨਵਾਬੀ
ਰਿਸ਼ਵਤਖੋਰ ਨੂੰ ਆਸਾਮੀ
ਨਵਾਬਾਂ ਨੂੰ ਪਜਾਮੀ
ਨੇਤਾ ਨੂੰ ਸਲਾਮੀ
ਖੁਸ਼ਾਮਦੀ ਨੂੰ ਗ਼ੁਲਾਮੀ
ਔਰਤਾਂ ਨੂੰ ਗਹਿਣਾ
ਨਦੀਆਂ ਨੂੰ ਵਹਿਣਾ
ਨਾਨਕ ਨੂੰ ਲਹਿਣਾ
ਵਿਹਲੜਾਂ ਨੂੰ ਬਹਿਣਾ
ਫਸਲਾਂ ਨੂੰ ਪਾਣੀ
ਹਾਣ ਨੂੰ ਹਾਣੀ
ਫ਼ਿਲਮਸਾਜ਼ ਨੂੰ ਕਹਾਣੀ
ਗੁਰਮੁਖਾਂ ਨੂੰ ਬਾਣੀ
ਨਿਹੰਗਾਂ ਨੂੰ ਬਾਟਾ
ਗਰੀਬਾਂ ਨੂੰ ਆਟਾ
ਮੁਬਾਇਲੀਆਂ ਨੂੰ ਡਾਟਾ
ਸ਼ਰਾਬੀਆਂ ਨੂੰ ਛਰਾਹਟਾ
ਅਮੀਰਾਂ ਨੂੰ ਕਾਰਾਂ
ਪਠਾਣਾਂ ਨੂੰ ਸਲਵਾਰਾਂ
ਜਾਗਰੁਕਾਂ ਨੂੰ ਅਖਬਾਰਾਂ
ਲੜਾਕੂਆਂ ਨੂੰ ਤਲਵਾਰਾਂ
ਠੱਗ ਨੂੰ ਸਕੀਮ
ਅਮਲੀ ਨੂੰ ‘ਫੀਮ
ਦੋਧੀ ਨੂੰ ਕਰੀਮ
ਖਿਡਾਰੀਆਂ ਨੂੰ ਟੀਮ
ਪ੍ਰਦੇਸੀ ਨੂੰ ਧੰਦਾ
ਸ਼ਿਕਾਰੀ ਨੂੰ ਫੰਦਾ
ਪਾਰਟੀਆਂ ਨੂੰ ਚੰਦਾ
ਜ਼ਿਮੀਂਦਾਰਾਂ ਨੂੰ ਬੰਦਾ
ਮੁਲਾਜ਼ਮ ਨੂੰ ਤਨਖਾਹ
ਲੋੜਵੰਦ ਨੂੰ ਸ਼ਾਹ
ਕਾਮੇ ਨੂੰ ਚਾਹ
ਭਟਕੇ ਨੂੰ ਰਾਹ
ਸਾਧਾਂ ਨੂੰ ਖੀਰ
ਭੈਣਾਂ ਨੂੰ ਵੀਰ
ਰਾਂਝੇ ਨੂੰ ਹੀਰ
ਮੁਰੀਦਾਂ ਨੂੰ ਪੀਰ
ਆੜ੍ਹਤੀਆਂ ਨੂੰ ਜੱਟ
ਬਾਣੀਆਂ ਨੂੰ ਹੱਟ
ਪਹਿਲਵਾਨਾਂ ਨੂੰ ਪੱਟ
ਲਹਿਰਾਂ ਨੂੰ ਤੱਟ
ਪਸ਼ੂਆਂ ਨੂੰ ਚਾਰਾ
ਲੀਡਰਾਂ ਨੂੰ ਲਾਰਾ
ਬੁੱਢਿਆਂ ਨੂੰ ਸਹਾਰਾ
ਮੁੰਡੀਹਰ ਨੂੰ ਚੁਬਾਰਾ
ਮਾਪਿਆਂ ਨੂੰ ਔਲਾਦ
ਲੁਹਾਰ ਨੂੰ ਫੌਲਾਦ
ਹਾਥੀਆਂ ਨੂੰ ਕਮਾਦ
ਮੂਰਖਾਂ ਨੂੰ ਵਿਵਾਦ
ਪੜ੍ਹੇ-ਲਿਖੇ ਨੂੰ ਪੜ੍ਹਾਈ
ਵੈੱਲੀ ਨੂੰ ਲੜਾਈ
ਦੁਕਾਨਦਾਰ ਨੂੰ ਕਮਾਈ
ਕਲਾਕਾਰ ਨੂੰ ਚੜ੍ਹਾਈ
ਅਮਰੀਕਾ ਨੂੰ ਇਜ਼ਰਾਈਲ
ਗੱਭਰੂ ਨੂੰ ਸਟਾਈਲ
ਮੁਟਿਆਰ ਨੂੰ ਸਮਾਈਲ
ਲੋਕਾਂ ਨੂੰ ਮੁਬਾਈਲ
ਲਾਗੀ ਨੂੰ ਵਿਆਹ
ਸਾਧੂ ਨੂੰ ਸਵਾਹ
ਵਕੀਲ ਨੂੰ ਗਵਾਹ
ਸਿੱਖਾਂ ਨੂੰ ਕੜਾਹ
ਮੋਰਾਂ ਨੂੰ ਬਾਗ਼
ਸਪੇਰੇ ਨੂੰ ਨਾਗ
ਗਿਆਨੀ ਨੂੰ ਜਾਗ
ਪੰਜਾਬੀ ਨੂੰ ਸਾਗ
ਬਿਮਾਰ ਨੂੰ ਆਰਾਮ
ਯਾਤਰੂ ਨੂੰ ਮੁਕਾਮ
ਵਪਾਰੀ ਨੂੰ ਗੁਦਾਮ
ਜੇਤੂ ਨੂੰ ਇਨਾਮ
ਗ਼ਲਤੀ ਲਈ ਮੁਆਫ਼ੀ✒
Alpha NEWS India www.alphanewsindia.in alphachd@gmail.com M 9463986540