Proud of German and indian couple

Loading

Chandigarh : 21/042020 :– Alpha news india desk :- —

1 ਮੁੰਡਾ ਸੀ

ਮੁਸਲਮਾਨਾ ਦੇ ਘਰੇ ਜੰਮਿਆ

ਭੇਜਿਆ ਪਿਓ ਨੇ ਕਿਤੇ

ਭੱਜ ਗਿਆ ਜਰਮਨੀ

ਜਾ ਕੇ ਪੜਣ ਲੱਗ ਗਿਆ ਕਮਿਸਟਰੀ 1920 ਦੇ ਨੇੜੇ ਤੇੜੇ

ਵਾਹਵਾ ਪੜ ਗਿਆ

ਓਥੇ ਇੱਕ ਕੌਮਨਸ਼ਟ ਕਾਰਕੁੰਨ ਕੁੜੀ ਨਾਲ ਪਿਆਰ ਹੋ ਗਿਆ

ਵਿਆਹ ਕਰਾ ਲਿਆ ,,,

ਏਨੇ ਨੂੰ ਜਰਮਨੀ ਚ ਹਿਟਲਰੀ ਗੁੰਡਾ ਸਰਕਾਰ ਦਾ ਰਾਜ ਪੱਕਾ ਹੋ ਗਿਆ,,

ਕੌਮਨਸ਼ਟ ਕੁੜੀ ਦੇ ਨਾਲ ਨਾਲ ਹਿਟਲਰ ਦੀ ਖੁਫੀਆ ਏਜੰਸੀ ਓਸ ਮੁਸਲਮਾਨਾਂ ਦੇ ਮੁੰਡੇ ਨੂੰ ਵੀ ਕਤਲ ਕਰਨ ਦੀਆ ਵਿਓਂਤਾਂ ਬਨੌਣ ਲੱਗੀ ,,,,,

ਮੁੰਡਾ ਤੇ ਕੁੜੀ ਜਰਮਨੀ ਚੋਂ ਗਾਇਬ ਹੋ ਕੇ ਬੰਬਈ ਦੇ ਵਿਚ ਪਰਗਟ ਹੋ ਗਏ ,,,,,

ਮੁੰਡਾ ਸ਼ਿਆਰ ਸੀ
ਸਿਆਣਾ ਸੀ
ਤੇ ਭਵਿਖ ਦੀ ਲੋੜ ਤੋਂ ਜਾਦਾ ਲੰਬੀ ਸੋਚਦਾ ਸੀ ,,,,

ਓਹਨੇ ਕੰਪਨੀ ਬਣਾ ਲੀ ਦੁਆਈਆਂ ਬਨੌਣ ਦੀ ,,,,

ਬੀ ਗਰੀਬਾਂ ਨੂੰ ਸਸਤੀਆਂ ਦੁਆਈਆਂ ਬਣਾ ਕੇ ਦੇਊਂ

ਨਾਲੇ ਪੁੰਨ ਨਾਲੇ ਫਲੀਆਂ ,,,,

ਸਿਆਣਪ ਨਾਲ ਓਸ ਮੁੰਡੇ ਤੇ ਓਸ ਕੌਮਨਸ਼ਟ ਰਹੀ ਕੁੜੀ ਨੇ 1947 ਤੱਕ ਕੰਪਨੀ ਚੰਗੀ ਸਥਾਪਤ ਕਰ ਲਿਤੀ ,,,,

ਏਨੀ ਕੂ ਕਿ ਪਕਿਸਤਾਨ ਬਨਣ ਵੇਲੇ ਜਿਨਾਹ ਨੇ ਵੀ ਕਿਹਾ

ਕੇ
ਆਜਾ ਪਾਕਿਸਤਾਨ ਚਲੀਏ,,,,

ਓਥੇ ਤੈਨੂੰ ਵਧੀਆ ਕਾਰੋਬਾਰ ਬਣਾ ਦਿਆਂਗੇ ,,,,

ਪਰ
ਮੁੰਡੇ ਦੇ ਦਿਲ ਚ ਭਾਰਤ ਵਸਦਾ ਸੀ

ਇਸਦੇ ਗਰੀਬ ਲੋਕ ਵਸਦੇ ਸੀ ,,,

ਤੇ ਨਾਲੇ ਕੌਮਨਸ਼ਟ ਪਰਭਾਵ ਵਾਲੀ ਜਰਮਨ ਘਰਵਾਲੀ ਕਰਕੇ ਦੁਨੀਆਂ ਭਰ ਦੇ ਗਰੀਬ ਵੀ ਵਸਦੇ ਸੀ,,,

ਨਾਹ ਕਰ ਤੀ ,,,
ਭਾਰਤ ਚ ਹੀ ਰਹਿ ਗਿਆ ਦੇਸਭਗਤ ਮੁਸਲਮਾਨ

ਆਵਦੇ ਜੁਆਕ ਜੱਲਾ ਹੋ ਗਿਆ

ਹੁਣ ਓਹ ਮੁਸਲਮਾਨ ਮੁੰਡਾ ਬੁੜਾ ਹੋ ਗਿਆ

ਹੋਣਾ ਹੀ ਹੁੰਦੈ ਸਾਰਿਆਂ ਨੇ

ਕੌਮਨਸ਼ਟ ਰਹੀ ਜਰਮਨ ਘਰਵਾਲੀ ਮਰ ਗੀ, ,,

ਆਪ ਵੀ ਮਰਨ ਨੇੜੇ ਹੋਇਆ

ਤਾਂ ਆਪਣਾ ਕਾਰੋਬਾਰ ਆਪਣੇ ਮੁੰਡੇ ਨੂੰ ਸੰਭਾ ਦਿਤਾ,,,,

ਤੇ ਮੁੰਡੇ ਨੂੰ ਕਿਹਾ
ਪੁੱਤ ਗਰੀਬਾਂ ਦਾ ਵੱਧ ਖਿਆਲ ਰੱਖੀਂ ,,,,,

ਕੰਪਨੀ ਨੂੰ ਅਮੀਰਾਂ ਦੀਆਂ ਦੁਆਈਆਂ ਬਨੌਣ ਆਲੀ ਨਾ ਬਣਾਈਂ,,,

ਜਿਵੇਂ ਅਮਰੀਕੀ ਤੇ ਜੂਰਪੀ ਕੰਪਨੀਆਂ ਨੇ ,,,,,,

ਗਾਹਾਂ ਓਹਦਾ ਮੁੰਡਾ ਵੀ ਚੰਗਾ ਪਤੰਦਰ

ਪੜਾਈ ਚ ਵੀ ਸਿਆਰ

ਬਿਜਨਸ ਚ ਵੀ

ਰਾਜਨੀਤੀ ਚ ਵੀ ਤੇ

ਗਰੀਬਪੱਖੀ ਹੋਣ ਚ ਵੀ

ਕਿਓਕਿ ਮਾਂ ਕੌਮਨੀਸਟ ਕਾਰਕੁੰਨ ਰਹੀ ਸੀ,,,,,

ਪਤੰਦਰ ਪਿਓ ਦੇ ਪੁੱਤ ਨੇ
ਅਮਰੀਕਾ ਦੀਆਂ ਮਹਿਗੀਆਂ ਦੁਆਈਂਆ ਦੇ ਸਾਲਟ ਪਤਾ ਕਰਕੇ ਚੋਰੀਓਂ ਦੁਆਈਆਂ ਬਣਾ ਧਰੀਆਂ ਭਾਰਤ ਚ ਹੀ ,,,,,

ਅਮਰੀਕਾਂ ਦੇ ਦੁਆਈਆਂ ਵੇਚਣ ਆਲੇ ਚੀਕਣ ਲੱਗੇ,,,,

ਅਮਰੀਕਾ ਸਾਰੇ ਥਾਈਂ ਰੌਲਾ ਪਾਇ

ਕੰਪਣੀ ਬੰਦ ਕਰਾਊਂ

ਕੇਸ ਠੋਕੂਂ

ਦਾਵਾ ਕਰਦੂਂ

ਜਿਓਣ ਨੀ ਦਿੰਦਾ,,,,

ਓਦੋਂ ਰੂਸ ਚ ਕੌਮਨਿਸਟਾਂ ਦਾ ਰਾਜ ਸੀ,,,

ਤੇ
ਭਾਰਤ ਚ ਇੰਦਰਾ ਗਾੰਧੀ ਦਾ,,,,

ਬੀਬੀ ਵੀ ਅੰਦਰੋ ਘੋਰੀ ਸੀ,,,

ਪੂਰੀ ਘਰੋੜ ਕੱਢਣ ਆਲੀ,,,,

ਅਮਰੀਕਾ ਦੀ ਸਰਕਾਰ
ਓਹਨੂੰ ਬੁੱਢੀ ਭੂਤਨੀ ਜਾਦੂਗਰਨੀ ਤੱਕ ਕਹਿੰਦੀ ਹੁੰਦੀ ਸੀ

ਪਰ ਬਿਜਨਸ ਖਰਾਬ ਹੁੰਦਾ ਦੇਖ ਅਮਰੀਕਾ ਨੇ ਇੰਦਰਾ ਨਾਲ ਗੱਲ ਕੀਤੀ

ਓਦੋਂ ਅਮਰੀਕਾ ਦੀ ਏਨੀ ਹਿੰਮਤ ਨੀ ਸੀ ਹੁੰਦੀ ਕਿ ਭਾਰਤ ਨੂੰ ਧਮਕੀ ਦੇ ਸਕੇ,,

ਜਿੰਮੇ ਹੁਣ ਸਾਡੇ ਆਲੇ ਗੁਜਰਾਤੀ ਵਪਾਰੀ ਨੂੰ ਟਰੰਪ ਅਰਗੇ ਧਮਕੀਆਂ ਦਿਦੇ ਆ,,,

ਇਦੰਰਾ ਵੀ ਘਰੋੜੀ ਸੀ

ਓਹਨੇ ਕੰਪਨੀ ਦੇ ਮਾਲਕ ਓਸ ਮੁੰਡੇ ਨੂੰ ਸੱਦ ਲਿਆ

1980 ਦੇ ਨੇੜੇ ਤੇੜੇ ,,,

ਬੀ ਕੰਪਨੀਆਂ ਦੇ ਕਾਨੂੰਨ ਨੇ

ਅਸੂਲ ਨੇ

ਪੇਟੈਂਟ ਨੇ

ਆਇਂ ਆਪਾਂ ਚੋਰੀਓਂ ਸਾਲਟ ਦੀਆਂ ਦੁਆਈਆਂ ਕਿਮੇਂ ਬਣਾ ਸਕਦੇ ਐਂ,,,,

ਸਿਆਣੇ ਮਾਪਿਆਂ ਦਾ ਸਿਆਣਾ ਮੁਸਲਮਾਨ ਮੁੰਡਾ ਨਮਾਂ ਸੱਪ ਕੱਢ ਲਿਆਇਆ

ਬੀ
ਬੀਬੀ ਤੂੰ ਪੇਟੈਂਟ ਕਾਨੂੰਨ ਹੀ ਬਦਲ ਦੇ ,,,,

ਬੀ
ਤੇਰੇ ਆਲੇ ਤਰੀਕੇ ਨਾਲ ਨੀ ਬਨੌਂਦੇ ਦੁਆਈ ਦਾ ਸਾਲਟ!!!

ਅਸੀਂ ਭਾਮੇਂ ਕਾਲੇ ਚੋਰ ਤੋਂ ਸਿਖੀਏ ਬਨੌਣ ਦਾ ਤਰੀਕਾ ,,,

ਆਖਰੀ ਪਰੋਡਕਟ ਓਹੀ ਹੋਊ

ਪਰ ਬਨੌਣ ਦਾ ਰਾਹ ਆਵਦਾ ਵੱਖਰਾ ਹੋਊ,,,,

ਕੌਮਨਸ਼ਟ ਰੂਸ ਦੀ ਆੜੀ ਨੇ ਇੰਦਰਾ ਨੂੰ ਦਲੇਰੀ ਦੇ ਰਖੀ ਸੀ ,,,

ਕਨੂੰਨ ਬਣ ਗਿਆ,,,

ਅਮਰੀਕਾ ਇਕ ਵਾਰ ਫੇਰ ਦਿਲ ਚ ਬਕਦਾ ਰਹਿ ਗਿਆ

ਭੂਤਣੀ !!

WITCH !!

ਕੰਪਨੀ ਦਾ ਕਾਰੋਬਾਰ ਬੜਾ ਵਧ ਗਿਆ ,,,

ਗਰੀਬਾਂ ਨੂੰ ਸਸਤੀਆਂ ਦੁਆਈਂਆਂ ਮਿਲਣ ਲੱਗੀਆ,,,,

ਏਡਜ,,ਟੀ ਬੀ ਗੱਲ ਕੀ ਹਰੇਕ ਦੁਆਈ ਬਣਾ ਬਣਾ ਕੰਪਨੀ ਨੇ ਅਫਰੀਕਾ,,,
ਲੈਟਣ ਅਮਰੀਕਾ,,ਭਾਰਤ ਦੇ ਕਰੋੜਾਂ ਗਰੀਬ ਬਚਾ ਲਿੱਤੇ,,,,

ਓਸੇ ਕੰਪਨੀ ਨੇ ਇਕ ਮਲੇਰੀਏ ਦੀ ਦੁਆਈ ਬਣਾਈ

ਹਾਈਡਰੋਕਸੀਕਲੋਰੋਕੁਈਨ,,,

ਬੜੀ ਚੱਲੀ,,

ਮਲੇਰੀਆ ਵੀ ਸਾੰਭਿਆ ਗਿਆ ,,,,

ਸਮੇਂ ਦਾ ਫੇਰ ਦੇਖੋ

ਕਰੋਨਾ ਆ ਗਿਆ ,,,,,

ਸਾਰੇ ਸੰਸਾਰ ਨੂੰ ਅੱਖਾਂ ਦਖੌਣ ਆਲਾ ਅਮਰੀਕਾ ਵੀ ਫੱਸ ਗਿਆ

ਬੀ ਪਤਾ ਨੀ ਦੋ ਲੱਖ ਮਰਨਗੇ ਕੇ ਦਸ ਲੱਖ ,,,,

ਏਧਰ ਭੱਜੇ ਓਧਰ ਭੱਜੇ

ਕੋਈ ਰਾਹ ਨਾ ਲੱਭੇ,,,

ਫੇਰ ਪਤਾ ਲੱਗਿਆ ਕੇ
ਭਾਰਤ ਚ ਕੌਮਨਿਸਟ ਰਹੀ ਮਾਂ ਤੇ ਚੰਗੇ ਮੁਸਲਮਾਨ ਪਿਓ ਦੇ ਮੁੰਡੇ ਦੀ ਕੰਪਨੀ ਬਨੌਂਦੀ ਆ

ਇਹ ਦੁਆਈ,,,

ਹਾਈਡਰੋਕਸੀਕਲੋਰੋਕੁਈਨ,,,,

ਜਿਮੇਂ ਮਰਜੀ ਨਾਲ

ਧੱਕੇ ਨਾਲ

ਧਮਕੀ ਨਾਲ

ਛਿਤਰ ਨਾਲ

ਜਿਮੇਂ ਵੀ ਅਮਰੀਕਾ ਨੇ

ਇਹ ਦੁਆਈ ਸਾਡੇ ਆਲੇ ਡਰਪੋਕ ਤੋਂ ਮੰਗਵਾ ਲੀ
ਆਵਦੇ ਮੁਲਖ,,,

ਪਰ ਇਕ ਤਾਂ ਗੱਲ ਪੱਕੀ ਐ

ਬੀ
ਜਿਹੜੀ ਕੰਪਨੀ ਨੂੰ 1978 ਦੇ ਨੇੜੇ ਫਸਾ ਕੇ ਅਮਰੀਕਾ ਖਤਮ ਕਰਨ ਨੂੰ ਫਿਰਦਾ ਸੀ

ਓਹੀ ਕੰਪਨੀ ਓਸਦੀ ਤਾਰਨ ਹਾਰ ਬਣੀ ਐ ਹੁਣ,,,

ਇਹ ਤਾਂ ਸਾਡੇ ਆਲੇ ਡਰਪੋਕ ਨੇ ਦੇਖਣਾ ਸੀ

ਕਿ
ਦੁਆਈ ਪਹਿਲਾਂ ਆਵਦੇ ਗਰੀਬ ਦੇਸਵਾਸੀਆਂ ਵਾਸਤੇ ਸਕਿਓਰ ਕਰਦਾ ਫੇਰ ਅਮਰੀਕਾ ਨੂੰ ਦਿੰਦਾ ,,,,

ਪਰ
ਇਕ ਗੱਲ ਤਿ ਨੰਗੀ ਚਿਟੀ ਸਾਫ ਐ

ਬੀ

ਅੱਜ ਕਰੋਨਾ ਖਿਲਾਫ ਵਰਤੀ ਜਾਣ ਵਾਲੀ ਇਕ ਮੁੱਖ ਦੁਆਈ

ਹਾਈਡਰੌਕਸੀਕਰੋਰੋਕੁਈਨ

ਇਕ ਮੁਸਲਮਾਨ ਬੰਦੇ ਦੀ ਕੰਪਨੀ ਨੇ ਬਣਾਈ ਐ,,,

ਜਿਸਦੀ ਘਰਵਾਲੀ ਜਰਮਨ ਕੌਮਨਸ਼ਟ ਸੀ,,,

ਭਾਈ
ਹੁਣ ਮੁਸਲਮਾਨਾਂ ਨੂੰ
ਕੌਮਨਸਟਾਂ ਨੂੰ
ਨਫਰਤ ਕਰਨ ਵਾਲੇ ਹਿਦੂੰਤਵੀ
ਏਸਨੂੰ #ਦੁਆਈ_ਜਿਹਾਦ ਨਾ ਕਿਹਨ ਲੱਗ ਜਿਓ,,,,

ਯਾਦ ਕਰਲੋ
ਕੰਪਨੀ ਦਾ ਨਾਮ ਐ ਸਿਪਲਾ CIPLA

ਤੇ

ਮਾਲਕ ਫਾਊਂਡਰ ਐ
ਮੁਸਲਮਾਨਾ ਦਾ ਮੁੰਡਾ ਖਵਾਜਾ ਅਬਦੁਲ ਹਮੀਦ ,,,,

ਜੈ ਹੋ,,,

ਹਰਗੁਰਪਰਤਾਪ,,,
ਮੂਲ ਲੇਖ ਅੰਗਰੇਜੀ ਦੇ ਖਬਾਰ ਤੋਂ ਉਤਾਰਿਆ,,,,

Leave a Reply

Your email address will not be published. Required fields are marked *

158198

+

Visitors