ਗੁਰੂ ਘਰ ਦੀ ਬੇਅਦਬੀ ਕਰਨ ‘ਤੇ ਜ਼ੋਰਦਾਰ ਨਿੰਦਾ

Loading

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਅਕਾਲੀ-ਭਾਜਪਾ ਵਰਕਰਾਂ ਵਲੋਂ ਗੁਰੂ ਘਰ ਦੀ ਬੇਅਦਬੀ ਕਰਨ ‘ਤੇ ਜ਼ੋਰਦਾਰ ਨਿੰਦਾ ਕੀਤੀ

ਬਟਾਲਾ/ਗੁਰਦਾਸਪੁਰ 3 ਮਈ 🙁 ALPHA NEWS INDIA DESK) :—ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਅਕਾਲੀ-ਭਾਜਪਾ ਵਰਕਰਾਂ ਵਲੋਂ ਗੁਰੂ ਘਰ ਦੀ ਬੇਅਦਬੀ ਕਰਨ ਲਈ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਵਰਕਰਾਂ ਵਲੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਡੇਰਾ ਸਾਹਿਬ ਅੰਦਰ ਸੰਨੀ ਦਿਓਲ ਦੇ ਆਉਣ ਦੀ ਖ਼ੁਸ਼ੀ ਵਿਚ ਪਵਿੱਤਰ ਸਰੋਵਰ ਦੇ ਕੰਢੇ ਗੁਰਦੁਆਰਾ ਸਾਹਿਬ ਅੰਦਰ ਜੁੱਤੀਆਂ ਸਮੇਤ ਹੀ ਦਾਖ਼ਲ ਹੋ ਗਏ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਵਿਅਕਤੀ ਇਸ ਗੱਲ ਲਈ ਚੰਗੀ ਤਰ੍ਹਾਂ ਨਾਲ ਜਾਣੂ ਹੈ ਕਿ ਜਦ ਵੀ ਗੁਰਦੁਆਰਾ ਸਾਹਿਬ ਅੰਦਰ ਜਾਣਾ ਹੋਵੇ ਤਾਂ ਜੋੜੇ ਬਾਹਰ ਜੋੜੇ ਘਰ ਵਿਚ ਜਮਾਂ ਕਰਵਾ ਕੇ ਮਾਣ ਮਰਿਆਦਾ ਅਨੁਸਾਰ ਅੰਦਰ ਜਾਣਾ ਚਾਹੀਦਾ ਹੈ ਪਰ ਅਕਾਲੀ-ਭਾਜਪਾ ਵਰਕਰਾਂ ਨੇ ਸੰਨੀ ਦਿਓਲ ਦੇ ਆਉਣ ਦੀ ਖ਼ੁਸ਼ੀ ‘ਚ ਗੁਰੂ ਘਰ ਦੀ ਮਾਣ ਮਰਿਆਦਾ ਦਾ ਖ਼ਿਆਲ ਨਹੀਂ ਰੱਖਿਆ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ-ਭਾਜਪਾ ਪਾਰਟੀਆਂ ਦਾ ਗੱਠਜੋੜ ਪੰਥ ਨੂੰ ਸਿਰਫ਼ ਵੋਟਾਂ ਬਟੋਰਨ ਲਈ ਇਸਤੇਮਾਲ ਕਰਦਾ ਹੈ। 

Leave a Reply

Your email address will not be published. Required fields are marked *

159107

+

Visitors