4 ਮਈ :ਲੋਕ ਸਭਾ ਚੋਣਾਂ ਵਿੱਚ ਮੁਲਾਜ਼ਮਾਂ ਦੀਆਂ ਲੱਗੀਆਂ ਡਿਊਟੀਆਂ ਕਟਵਾਉਣ ਲਈ ਜੇਕਰ ਗਲਤੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਦੀ ਖ਼ੈਰ ਨਹੀਂ ਹੋਵੇਗੀ। ਚੋਣ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਮੁਲਾਜ਼ਮਾਂ ਦੀ ਚੋਣ ਡਿਊਟੀ ਲਗਾਈ ਹੈ, ਡਿਊਟੀਆਂ ਆਉਣ ਤੋਂ ਬਾਅਦ ਮੁਲਾਜ਼ਮ ਡਿਊਟੀ ਕਟਵਾਉਣ ਲਈ ਅਰਜ਼ੀਆਂ ਦੇ ਰਹੇ ਹਨ। ਇਸ ਤੋਂ ਬਾਅਦ ਜ਼ਿਲ੍ਹਾ ਚੋਣ ਕਮਿਸ਼ਨ ਅਧਿਕਾਰੀ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੁਲਾਜ਼ਮਾਂ ਨੂੰ ਸਖਤ ਹੁਕਮ ਜਾਰੀ ਕੀਤੇ ਹਨ। ਜੇਕਰ ਕੋਈ ਗਲਤ ਆਧਾਰ ਦੱਸ ਕੇ ਡਿਊਟੀ ਕਟਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਸਾਹਮਣੇ ਆਇਆ ਹੈ ਕਿ ਮੁਲਾਜ਼ਮ ਸਿਫਾਰਸ਼ਾਂ ਨਾਲ ਵੱਖ ਵੱਖ ਕਾਰਨ ਦੱਸ ਕੇ ਡਿਊਟੀ ਲਿਸਟ ਵਿਚੋਂ ਕਟਵਾਉਣ ਲਈ ਅਪਲਾਈ ਕਰ ਰਹੇ ਹਨ। ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ ਸੀ ਵੱਲੋਂ ਸਾਫ ਕੀਤਾ ਗਿਆ ਹੈ ਕਿ ਜੇਕਰ ਕੋਈ ਮੁਲਾਜ਼ਮ ਪ੍ਰਸ਼ਾਸਨ ਨੂੰ ਗਲਤ ਤੱਥਾਂ ਜਾਂ ਮਜਬੂਰੀ ਦੇ ਆਧਾਰ ਉਤੇ ਡਿਊਟੀ ਕਟਵਾਉਣ ਲਈ ਅਪਲਾਈ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚੋਣ ਡਿਊਟੀ ਤੋਂ ਉਨ੍ਹਾਂ ਮੁਲਾਜ਼ਮਾਂ ਨੂੰ ਹੀ ਰਾਹਤ ਮਿਲ ਸਕਦੀ ਹੈ, ਜੋ ਮੈਡੀਕਲ ਸ਼ਰਤਾਂ ਦੇ ਆਧਾਰ ਉਤੇ ਡਿਊਟੀ ਕਰਨ ਦੇ ਸਮਰੱਥ ਨਹੀਂ ਹੋਵੇਗਾ। ਜੇਕਰ ਕੋਈ ਫਰਜ਼ੀ ਜਾਂ ਗਲਤ ਮੈਡੀਕਲ ਸਰਟੀਫਿਕੇਟ ਬਣਵਾ ਕੇ ਡਿਊਟੀ ਤੋਂ ਬਚਣ ਦਾ ਯਤਨ ਕਰੇਗਾ ਜਾਂ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਵਰਤੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।