ਚੰਡੀਗੜ੍ਹ:– 2 ਜਨਵਰੀ 23:— ਨਵੇਂ ਸਾਲ 2023 ਦੇ ਮੌਕੇ ‘ਤੇ ਚੰਡੀਗੜ੍ਹ ਹਾਊਸਿੰਗ ਬੋਰਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ । ਇਸਦੇ ਉਪਰਾਂਤ ਰਾਗੀਆਂ ਵੱਲੋਂ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਯਸ਼ ਪਾਲ ਗਰਗ ਸੀ.ਈ.ਓ., ਸੀ.ਐਚ.ਬੀ., ਅਖਿਲ ਕੁਮਾਰ ਸਕੱਤਰ ਸੀ.ਐਚ.ਬੀ., ਰਾਜੀਵ ਸਿੰਗਲਾ ਚੀਫ਼ ਇੰਜੀਨੀਅਰ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਵੀ ਹਾਜ਼ਰ ਸਨ। ਇਸ ਪ੍ਰੋਗਰਾਮ ਦੇ ਸਮਾਪਨ ਤੋਂ ਬਾਅਦ ਲੰਗਰ ਲਗਾਇਆ ਗਿਆ। ਇਸ ਮੌਕੇ ਚੰਡੀਗੜ੍ਹ ਹਾਊਸਿੰਗ ਬੋਰਡ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ ਦੀ ਟੀਮ ਵੀ ਮੌਜੂਦ ਸੀ। ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਫਲ ਬਣਾਉਣ ਵਿੱਚ ਕਮੇਟੀ ਦੀ ਟੀਮ ਦੇ ਪਦਾਧਿਕਾਰੀ ਵਿਨੋਦ ਕੁਮਾਰ ਸਰਸੁਤ, ਸੁਰਿੰਦਰ ਸਿੰਘ, ਪਵਨ ਕੁਮਾਰ ਚੌਹਾਨ, ਮਨਜੀਤ ਸਿੰਘ, ਸਤਵਿੰਦਰ ਬੈਂਸ, ਰਾਜਿੰਦਰ ਸ਼ਰਮਾ ਅਤੇ ਰਾਜ ਕੁਮਾਰ ਦਾ ਯੋਗਦਾਨ ਰਿਹਾ। ਇਹ ਜਾਣਕਾਰੀ ਕਮੇਟੀ ਦੇ ਜਨਰਲ ਸਕੱਤਰ ਪਵਨ ਕੁਮਾਰ ਚੌਹਾਨ ਦੁਆਰਾ ਦਿੱਤੀ ਗਈ ।