ਪੱਤਰਕਾਰਾਂ ਨੂੰ ਦਿੱਤੇ ਗਏ ਮਿਠਾਈ ਦੇ ਡੱਬਿਆਂ ਵਿੱਚ ਲੱਖਾਂ ਰੁਪਏ

Loading

ਨਵੀਂ ਦਿੱਲੀ:–29 ਅਕਤੂਬਰ :—-ਦੀਵਾਲੀ ਮੌਕੇ ਪੱਤਰਕਾਰਾਂ ਨੂੰ ਦਿੱਤੇ ਗਏ ਮਿਠਾਈ ਦੇ ਡੱਬਿਆਂ ਵਿੱਚੋਂ ਲੱਖਾਂ ਰੁਪਏ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਵਿੱਚ ਸੱਤਾਧਾਰੀ ਕਾਂਗਰਸ ਉਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦੀਵਾਲੀ ਉਤੇ ਕੁਝ ਪੱਤਰਕਾਰਾਂ ਨੂੰ ਮਿਠਾਈ ਦੇ ਡੱਬੇ ਵਿੱਚ ਇਕ ਲੱਖ ਤੋਂ ਢਾਈ ਲੱਖ ਰੁਪਏ ਤੱਕ ਨਗਦ ਪੈਸੇ ਦਿੱਤੇ ਹਨ।

 

ਨਿਊ ਮਿੰਟ ਦੀ ਇਕ ਰਿਪੋਰਟ ਅਨੁਸਾਰ ਜਿੰਨਾਂ ਪੱਤਰਕਾਰਾਂ ਨੇ ਮਿਠਾਈ ਦੇ ਡੱਬੇ ਲਏ ਸਨ ਉਨ੍ਹਾਂ ਵਿਚੋਂ ਇਕ ਦਰਜਨ ਪੱਤਰਕਾਰਾਂ ਵਿਚੋਂ ਤਿੰਨ ਨੇ ਨਗਦ ਪੈਸੇ ਮਿਲਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਇਨ੍ਹਾਂ ਵਿਚੋਂ ਦੋ ਨੇ ਦੱਸਿਆ ਕਿ ਉਨ੍ਹਾਂ ਇਸ ਨੂੰ ਮੁੱਖ ਮੰਤਰੀ ਦਫ਼ਤਰ ਨੂੰ ਵਾਪਸ ਭੇਜ ਦਿੱਤੇ ਹਨ। ਇਕ ਐਂਟੀ ਭ੍ਰਿਸ਼ਟਾਚਾਰ ਐਕਟੀਵਿਸਟ ਗਰੁੱਪ ਨੇ ਕਰਨਾਟਕ ਕਮਿਸ਼ਨਰ ਪੁਲਿਸ ਵਿੱਚ ਬਸਵਰਾਜ ਬੋਮਮਈ ਦੇ ਮੀਡੀਆ ਸਲਾਹਕਾਰ ਖਿਲਾਫ ਪੱਤਰਕਾਰਾਂ ਨੂੰ ਕਥਿਤ ਰੂਪ ਵਿੱਚ ਰਿਸ਼ਵਤ ਦੇਣ ਦੇ ਯਤਨ ਕਰਨ ਦੇ ਲਈ ਸ਼ਿਕਾਇਤ ਕੀਤੀ ਹੈ। ਇਕ ਹੋਰ ਪੱਤਰਕਾਰ ਨੇ ਨਿਊ ਮਿੰਟ ਨੂੰ ਦੱਸਿਆ ਕਿ ‘ਮੈਂ ਆਪਣੇ ਸੰਪਾਦਕਾਂ ਨੂੰ ਇਸਦੀ ਸੂਚਨਾ ਦਿੱਤੀ ਸੀ, ਮੈਂ ਮੁੱਖ ਮੰਤਰੀ ਦਫ਼ਤਰ ਅਧਿਕਾਰੀਆਂ ਨੂੰ ਕਿਹਾ ਕਿ ਮੈਂ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ ਅਤੇ ਇਹ ਗਲਤ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਿਠਾਈ ਦੇ ਡੱਬੇ ਵਿਚੋਂ 1 ਲੱਖ ਰੁਪਏ ਨਗਦ ਸਨ। ਕਰਨਾਟਕ ਕਾਂਗਰਸ ਨੇ ਟਵੀਟ ਕਰਕੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਹੈ, ਕੀ ਕਰਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਕਰਕੇ ਰਿਸ਼ਵਤ ਦਿੱਤੀ ਗਈ ਸੀ? ਇਸ ਪੈਸੇ ਦਾ ਸਰੋਤ ਕੀ ਹੈ? ਕਿੰਨੀ ਰਿਸ਼ਵਤ ਦਿੱਤੀ ਗਈ ਅਤੇ ਬਦਲੇ ਵਿਚੋਂ ਤੁਹਾਨੂੰ ਕੀ ਮਿਲਿਆ? ਅਸੀਂ ਬਿਨਾਂ ਵਜ੍ਹਾਂ ਮੁੱਖ ਮੰਤਰੀ ਨੂੰ ਪੀਸੀਐਮ ਨਹੀਂ ਕਹਾ।‘ ਦੂਜੇ ਪਾਸੇ ਭਾਜਪਾ ਨੇ ਸਾਰੇ ਦੋਸ਼ਾਂ ਨੂੰ ਨਿਕਾਰ ਦਿੱਤਾ ਹੈ।

Leave a Reply

Your email address will not be published. Required fields are marked *

158718

+

Visitors