ਅਰਥ ਡੇ ਦੇ ਅਵਸਰ ਤੇ ਪਹਿਲੀ ਬਾਰ ਟ੍ਰਾਈਸਿਟੀ ਚੰਡੀਗੜ੍ਹ ਚ ਟਰੀਜਿਂਗ ਵਲੌਂ ਮੈਰਾਥਾਨ

Loading

ਚੰਡੀਗੜ੍ਹ ; २३/४/१७ ;ਅਲਫ਼ਾ ਨਿਊਜ ਇੰਡੀਆ ;—–

ਅਰਥ ਡੇ ਦੇ ਮੌਕੇ ਤੇ ਪਹਿਲੀ ਬਾਰ ਟ੍ਰਾਈਸਿਟੀਜ਼ਨ ਆਪਣੀ ਅਰਥ ਤੇ ਵਾਤਾਵਰਨ ਸੰਭਾਲ ਲਇ ਦੌੜੇ।  ਇਸ ਖਾਸ ਉਪਰਾਲੇ ਚ ਗਲੋਬਲ ਵਾਰਮਿੰਗ ਪ੍ਰਤੀ ਸਮਰਪਿਤ,ਟਰੀਜਿਂਗ ਸੰਸਥਾ, ਜੋ ਵਾਤਾਵਰਣ ਜਾਗਰੂਕਤਾ ਤੇ ਪੇੜ ਉਗਾਉਣ ਅੰਦੋਲਨ ਨਾਲ ਜੁੜੀ ਹੈ ਵਲੋਂ ਇਸ ਪਹਿਲੀ ਅਰਥ ਡੇ ਮੈਰਾਥਨ ਦਾ ਆਯੋਜਨ ਸੁਖਣਾ ਲੇਕ ਚੰਡੀਗ੍ਹੜ ਵਿਖੇ ਕੀਤਾ ਗਿਆ। 
ਇਸ ਮੌਕੇ ਤੇ ਭਾਗ ਲੈਣ ਵਾਲੇ 300 ਪਤਵੰਤੇ ਸੱਜਣਾ ਵਲੋਂ ਇਕ ਇਕ ਰੁੱਖ ਲਗਾਯਾ ਗਿਆ।  ਇਸ ਅਵਸਰ ਤੇ ਲੋਕਾਂ ਨੂੰ ਪ੍ਰਦੂਸ਼ਣ ਅਤੇ ਵੱਧ ਰਹੇ ਤਾਪਮਾਨ ਪ੍ਰਤੀ ਜਾਗਰੂਕ ਕੀਤਾ ਗਿਆ। ਇਹ ਤਾਪ ਮਾਨ ਇਸ ਵੇਲੇ 1 ਡਿਗਰੀ ਦੇ ਅਨੁਪਾਤ ਨਾਲ ਵੱਥ ਰਿਹਾ ਹੈ ਪਾਰ ਸਮੇਂ ਰਹਿੰਦੇ ਸਹੀ ਕਦਮ ਨ ਚੁਕੇ ਗਏ ਤਾਂ ਇਹ ਅਨੁਪਾਤ 4 ਡਿਗਰੀ ਤਕ ਵੱਧ ਸਕਦਾ ਹੈ। ਇਸ ਦੀ ਰੋਕਥਾਮ ਲਈ ਸਾਨੂੰ ਪਲਾਸਟਿਕ ਦੇ ਅੰਧਾ ਧੁੰਧ ਪ੍ਰਯੋਗ ,ਬਿਜਲੀ-ਪਾਣੀ ਦੇ ਦੁਰਪਯੋਗ ਤੇ ਪੇੜਾਂ ਦੀ ਕਟਾਇ ਤੇ ਅੰਕੁਸ਼ ਲਾਣਾ ਪਵੇਗਾ।
ਜਿਸ ਕਾਰਨ ਵਾਤਾਵਰਨ ਚ ਬਦਲਾਵ ਵੱਧ ਰਿਹਾ ਹੈ। 
ਇਸ ਅਵਸਰ ਤੇ ਟਰੀਜਿੰਗ ਦੇ ਸੰਸਥਾਪਕ ਕੰਵਰ ਢੀਂਡਸਾ ਨੇ ਕਿਹਾ ਕਿ ਇਹ ਗੌਰਵ ਦਾ ਵਿਸ਼ਯ ਹੈ ਕਿ ਟਰੀਜ਼ਿੰਗ ਇਕੋ ਸਲਯੂਸ਼ਨ ਪਹਿਲਾ ਅਰਥ ਜਾਗਰੂਕਤਾ ਦਿਹਾੜਾ ਦਾ ਆਯੋਜਨ ਮੌਰਾਥਾਨ ਇਨ ਇੰਡੀਆ ਕਰ ਰਹੀ ਹੈ ਟਰੀਜ਼ਿੰਗ ਪੂਰੇ ਭਾਰਤ ਚ ਪੇਡ ਉਗਾਓ ਦੇ ਪ੍ਰਤੀ ਸਮਰਪਤ ਹੈ ਹਰ ਭਾਗ ਲੈਣ ਵਾਲੇ ਵਿਅਕਤੀ ਤੋਂ ਰੁੱਖ ਉਗਾਉਣ ਦੇ ਟੀਚੇ ਤੇ ਚਲ ਰਿਹਾ ਹੈ। ਲਗਾਤਾਰ ਵਨ ਕੱਟਣ ਅਤੇ ਪ੍ਰਦੂਸ਼ਣ ਤੇ ਰੋਕ ਲਗਾਨਾ ਹੀ ਟਰੀਜਿੰਗ ਦਾ ਮੁਖ ਉਦੇਸ਼ਯ ਹੈ।  ਇਸ ਮਹਾਨ ਕੰਮ ਚ ਅਰਤਮਿਸ ਅਸਪਤਾਲ ,ਜੁਗਨੂੰ ਤੇ ਦੂਨ ਇੰਟਰਨੈਸ਼ਨਲ ਸਕੂਲ ਆਦਿ ਤੋਂ ਸਹਿਯੋਗ ਮਿਲ ਰਿਹਾ ਹੈ. ਧਰਤੀ ਨੇ ਸਾਨੂੰ ਜੀਵਨ ਮਿਲਿਆ ਹੈ ਅਤੇ ਸਾਡਾ ਇਹ ਕਰਤੱਵ ਹੈ ਕਿ ਅਸੀਂ ਵੀ ਇਹਦੇ ਲਈ ਕੁਝ ਕਰੀਏ।  ਰਿਹਾਨ ਪੰਚਕੂਲਾ ਤੋਂ ਇਕ ਮੈਰਾਥਾਨਰ ਨੇ ਕਿਹਾ ਕਿ ਇਸ ਮੈਰਾਥਨ ਤੋਂ ਸਾਨੂੰ ਗਲੋਬਲ ਵਾਰਮਿੰਗ ਕਾਜ਼ ਪ੍ਰਤੀ ਸਮਰਪਿਤ ਹੋਣ ਦਾ ਅਵਸਰ ਮਿਲਿਆ। 
ਡਾ ਦੇਵਲੀਨਾ ਚਕ੍ਰਵਰਤੀ ਸੀਈਓ ਤੇ ਨਿਦੇਸ਼ਕ, ਅਰਤੇਮਿਸ ਅਸਪਤਾਲ ਨੇ ਕਿਹਾ “ਕਿਯੋਂਕਿ ਵਿਸ਼ਵ ਦੇ ਅਤਿ ਪ੍ਰਦੂਸ਼ਿਤ ਸ਼ਹਿਰ ਭਾਰਤ ਚ ਹਨ , ਇਸ ਲਇ ਅਸੀਂ ਇਸ ਕਾਜ਼ ਨੂੰ ਆਪਣੇ ਦੇਸ਼ ਦੇ ਸਵਸਥ ਲਈ ਅਗੇ ਵਥਾ ਰਹੇ ਹਾਂ। ਹਮ ਸਵਸਥ ਜੀਵਨ ਤਾਂ ਹੀ ਜੀ ਪਾਵਾਂਗੇ ਜੇ ਵਾਤਾਵਰਨ ਸਵੱਛ ਹੋਵੇਗਾ !!

Leave a Reply

Your email address will not be published. Required fields are marked *

159135

+

Visitors