ਛੋਟੇ ਪੁੱਤਰ ਸਤਬੀਰ ਸਿੰਘ ਦਰਦੀ ਅਕਾਲ ਚਲਾਣਾ ਕਰ ਗਏ 

Loading

ਪਟਿਆਲਾ :- 16-02-2021:- ਚੜ੍ਹਦੀ ਕਲਾ ਅਖ਼ਬਾਰ ਦੇ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਨੂੰ ਉਦੋਂ ਵੱਡਾ ਸਦਮਾ ਲੱਗਿਆ  ਜਦੋਂ ਉਨ੍ਹਾਂ ਦੇ ਛੋਟੇ ਪੁੱਤਰ ਸਤਬੀਰ ਸਿੰਘ ਦਰਦੀ ਅਕਾਲ ਚਲਾਣਾ ਕਰ ਗਏ   ।

ਇਹ ਘਟਨਾ ਅੱਜ ਸਵੇਰੇ 8 ਵਜੇ ਦੀ ਹੈ  । 42 ਸਾਲਾ ਸਤਿਬੀਰ ਸਿੰਘ ਦਰਦੀ ਦੀ ਦੁਖਦ ਮੌਤ ਹਾਰਟ ਅਟੈਕ ਕਰਕੇ ਹੋਈ ਹੈ ll ਇਹ ਜਾਣਕਾਰੀ ਡਾਕਟਰਾਂ ਨੇ ਚੈੱਕਅੱਪ ਤੋਂ ਬਾਅਦ ਦਿੱਤੀ । ਜਦੋਂ ਸਤਬੀਰ ਸਿੰਘ ਦਰਦੀ ਨੂੰ ਹਾਸਪਿਟਲ ਲਿਜਾਇਆ ਗਿਆll

ਡਾਕਟਰਾਂ ਮੁਤਾਬਕ ਇਹ ਹਾਰਟ ਅਟੈਕ ਸਤਬੀਰ ਸਿੰਘ ਦਰਦੀ ਹੋਰਾਂ ਨੂੰ ਤਕਰੀਬਨ ਸਵੇਰੇ 2  ਵਜੇ ਦੇ ਕਰੀਬ ਆਇਆ ਹੋਵੇਗਾll ਜਿਸ ਵਿੱਚ  ਉਨ੍ਹਾਂ ਦੀ ਜਾਨ ਚਲੀ ਗਈ । ਚੜ੍ਹਦੀ ਕਲਾ ਅਖ਼ਬਾਰ ਅਤੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਐਮ ਡੀ ਸਤਬੀਰ ਸਿੰਘ ਦਰਦੀ ਆਪਣੇ ਪਿੱਛੇ ਇਕ ਬੇਟਾ ਤੇ ਇਕ ਬੇਟੀ ਨੂੰ ਛੱਡ ਗਏ ਹਨll  ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਦੋਂ ਉਹ ਆਪਣੇ ਬੈੱਡਰੂਮ ਵਿੱਚ ਇਕੱਲੇ ਸਨ ।  ਉਨ੍ਹਾਂ ਦੀ ਧਰਮ ਪਤਨੀ ਗੁਰਲੀਨ ਕੌਰ ਦਰਦੀ ਆਪਣੇ ਬੱਚਿਆਂ ਨਾਲ ਆਪਣੇ ਪੇਕੇ ਦਿੱਲੀ ਗਏ ਹੋਏ ਸਨll ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਮਿਤੀ 16 ਫਰਵਰੀ ਨੂੰ ਸ਼ਾਮ 4.00 ਵਜੇ ਰਾਜਪੁਰਾ ਰੋਡ ਸਥਿਤ ਬੀਰ ਦਸੌਂਧੀ ਰਾਮ ਸ਼ਮਸ਼ਾਨ ਘਾਟ ਵਿਚ  ਕੀਤਾ ll

Leave a Reply

Your email address will not be published. Required fields are marked *

160127

+

Visitors