ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮੁਕਾਬਲੇ ਕਰਵਾਏ

Loading

ਚੰਡੀਗੜ :6 ਅਕਤੂਬਰ : ਅਲਫ਼ਾ ਨਿਯੁਜ ਇੰਡੀਆ :—-ਸ਼ਹੀਦ ਭਗਤ ਸਿੰਘ ਦੇ 109ਵੇਂ ਜਨਮ ਦਿਨ ਨੂੰ ਸਮਰਪਿਤ ਅੱਜ ਆਰਵਾਈਏ ਅਤੇ ਆਇਸਾ ਵੱਲੋਂ ਸਾਂਝੇ ਤੌਰ ‘ਤੇ ਆਰਟ ਗੈਲਰੀ ਸੈਕਟਰ 10 ਵਿਖੇ ਕੁਇੰਜ, ਪੈਟਿੰਗ, ਗ੍ਰਾਫਟੀ, ਗੀਤ ਅਤੇ ਡਿਬੇਟ ਮੁਕਾਬਲੇ ਕਰਵਾਏ ਗਏ। ਜਿਸ ਵਿਚ ਚੰਡੀਗੜ• ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ•ਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਆਰਵਾਈਏ ਚੰਡੀਗੜ• ਦੇ ਆਗੂ ਹਸਮੀਤ ਸਿੰਘ ਅਤੇ ਆਇਸਾ ਚੰਡੀਗੜ• ਦੇ ਆਗੂ ਵਿਜੈ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਸੀ ਕਿ ਅੱਜ ਦੇ ਦੌਰ ਦੇ ਵਿਚ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਇਨ•ਾਂ ਮੁਕਾਬਲਿਆਂ ਦੇ ਰਾਹੀਂ ਸਾਹਮਣੇ ਲਿਆਦਾ ਜਾਵੇ ਕਿ ਅੱਜ ਨੌਜਵਾਨ ਕੀ ਸੋਚਦਾ ਹੈ। ਉਨ•ਾਂ ਇਹ ਵੀ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਵਿਦਿਆਰਥੀਆਂ, ਨੌਜਵਾਨਾਂ ਦੇ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰ ਧਾਰਾਂ ਨੂੰ ਲਿਜਾਇਆ ਜਾਵੇ ਤਾਂ ਕਿ ਉਨ•ਾਂ ਦੇ ਸੁਪਨਿਆਂ ਦਾ ਸਮਾਜ ਸਿਰਜਿਆ ਜਾ ਸਕੇ। ਇਸ ਮੌਕੇ ਸਕੂਲ ਦੇ ਗਰੁੱਪ ਡਿਬੇਟ ਮੁਕਾਬਲਿਆਂ ਵਿਚ ਅਰੁਸ਼ ਸਿੰਘ ਪਹਿਲੇ, ਜੈਨਬ ਧਨਾਸ ਦੂਜੇ ਅਤੇ ਪੁਨੀਤ ਤੀਜੇ ਸਥਾਨ ਉਤੇ ਰਿਹਾ, ਕਾਲਜ ਗਰੁੱਪ ਵਿਚ ਸ਼ਰੂਤੀ ਪਹਿਲੇ ਅਤੇ ਲਕਸ਼ੇ ਵਰਮਾ ਦੂਜੇ ਨੰਬਰ ਸਥਾਨ ਪ੍ਰਾਪਤ ਕੀਤਾ। ਪੇਟਿੰਗ ਮੁਕਾਬਲਿਆਂ ਵਿਚ 6 ਕਲਾਸ ਤੋਂ 8 ਕਲਾਸ ਦੇ ਮੁਕਾਬਲਿਆਂ ਵਿਚ ਕ੍ਰਿਸ਼ਨਾ ਪਹਿਲਾਂ, ਉਮੇਸ਼ ਨੇ ਦੂਜਾ ਅਤੇ ਅਸ਼ੀਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 9 ਤੋਂ 12 ਕਲਾਸ ਦੇ ਮੁਕਾਬਲਿਆਂ ਵਿਚ ਬਾਈਭਲ ਨੇ ਪਹਿਲਾ, ਸਰੀਉਨ ਦੂਜਾ ਅਤੇ ਦਮਨ ਗੰਭੀਰ ਤੀਜੇ ਸਥਾਨ ‘ਤੇ ਰਿਹਾ। ਗੀਤ ਮੁਕਾਬਲਿਆਂ ਵਿਚ ਪੂਨਮ ਨੇ ਪਹਿਲਾਂ, ਯੋਗਤਾ ਤੇ ਨੀਤਨ ਨੇ ਸਾਂਝੇ ਤੌਰ ‘ਤੇ ਦੂਜਾ, ਗੁਜਾਨ ਤੇ ਰੀਤਿਕਾ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਿਲ ਕੀਤਾ। ਕੁਇੰਜ ਮੁਕਾਬਲਿਆਂ ਵਿਚ ਸ਼ਨਾਲੀ ਤੇ ਸਾਹਿਲ ਦੀ ਟੀਮ ਨੇ ਪਹਿਲਾਂ, ਕਿਰਨ, ਕਾਮਲ, ਬਲਵਿੰਦਰ ਦੀ ਟੀਮ ਨੇ ਦੂਜਾ ਅਤੇ ਸ਼ਾਮਾ, ਪ੍ਰਤੀ, ਅਨਿਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੰਡੀਗੜ• ਵਿਚ ਪਹਿਲੀ ਵਾਰ ਗ੍ਰਾਫਟੀ ਦੇ ਕਰਵਾਏ ਗਏ ਮੁਕਾਬਲਿਆਂ ਵਿਚ ਲੇਖ ਰਾਮ ਤੇ ਉਸ ਦੇ ਸਾਥੀ ਦੀ ਟੀਮ ਨੇ ਪਹਿਲਾਂ, ਸਹਿਲ ਤੇ ਬਲਕਰਨ ਦੀ ਟੀਮ ਨੇ ਦੂਜਾ ਅਤੇ ਆਸਥਾ ਤੇ ਅਜੀਤ ਸ਼ਰਮਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੀ ਜੱਜਮੈਂਟ ਦਲਜੀਤ ਸਿੰਘ ਘੜੂੰਆ, ਰਮਜਾਨ ਅਲੀ ਨੇ ਗੀਤ, ਕੰਵਲਜੀਤ ਸਿੰਘ, ਐਡਵੋਕੇਟ ਲਵਨੀਤ ਠਾਕੁਰ ਨੇ ਡਿਬੇਟ, ਭਰਪੂਰ ਸਿੰਘ, ਕਸ਼ਮੀਰ, ਚਰਨਜੀਤ ਸਿੰਘ ਨੇ ਪੈਟਿੰਗ, ਭਰਪੂਰ ਸਿੰਘ, ਚਰਨਜੀਤ ਸਿੰਘ, ਸਤਵਿੰਦਰ ਸੱਤੀ ਨੇ ਗ੍ਰਾਫਟੀ ਦੀ ਜੱਜਮੈਂਟ ਕੀਤੀ। ਡਾ. ਨਵਕਿਰਨ ਨੱਤ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਵੱਖ ਵੱਖ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਚੰਡੀਗੜ• ਪੁਲਿਸ ਦੇ ਇੰਸਪੈਕਟਰ ਰਾਮ ਦਿਆਲ, ਕਾਮਰੇਡ ਕੰਵਲਜੀਤ ਸਿੰਘ, ਨਾਟਕਕਾਰ ਸੈਮੂਅਲ ਜੋਹਨ ਨੇ ਇਨਾਮ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਆਰਵਾਈਏ ਦੇ ਹਸਮੀਤ ਤੇ ਈਸ਼ਾ ਅਰੋੜਾ ਅਤੇ ਆਇਸ਼ਾ ਦੇ ਰਜਨ, ਵਿਜੈ, ਵਿਸ਼ਵਾਸ, ਧਰਮਪਾਲ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *

133557

+

Visitors