ਭੂਮਿਕਾ…..ਗੁਰੂ ਗ੍ਰੰਥ ਸਾਹਿਬ ਵਿੱਚ ਸੰਤ ਸ਼ਬਦ ਦੀ ਪ੍ਰੀਭਾਸ਼ਾ ਇਸ ਤਰਾਂ ਦਿੱਤੀ ਗਈ ਹੈ…
ਜਿਨਾਂ ਸਾਸਿ ਗਿਰਾਸ ਨਾ ਵਿਸਰੈ ਹਰਿ ਨਾਮਾ ਮਨ ਮੰਤੁ॥
ਧੰਨ ਸਿ ਸੇਈ ਨਾਨਕਾ ਪੂਰਨ ਸੋਈ ਸੰਤ॥
ਪੰਜਵੇਂ ਪਾਤਿਸ਼ਾਹ ਜੀ ਗੁਰਸਿੱਖ ਨੂੰ ਸੇਧ ਬਖਸ਼ਿਸ਼ ਕਰਦੇ ਹਨ ਕਿ ਹੇ ਭਾਈ ਉਹਨਾਂ ਸੰਤਾਂ ਦੀ ਸੰਗਤ ਕਰੋ ਜਿਹਨਾਂ ਨੇ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਿਆ ਤੇ ਇਕ ਇਕ ਪਲ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿਚੋ ਨਾ ਵਿਸਾਰਿਆ …ਉਹ ਪੂਰਨ ਸੰਤ ਹੁੰਦੇ ਹਨ, ਸਾਨੂੰ ਉਹਨਾਂ ਮਹਾਤਮਾ ਦੀ ਸੰਗਤ ਕਰਨੀ ਚਾਹੀਦੀ ਹੈ। ਅਜੋਕੇ ਸਮੇ ਵਿੱਚ ਤਾਂ ਸੰਤ ਬਹੁਤ ਹਨ ਪਰ ਆਪ ਜੀ ਨੇ ਵੀਚਾਰ ਕਰਨੀ ਹੈ ਕਿ ਪੂਰਨ ਸੰਤ ਕੌਣ ਹਨ ?
ਗੁਰੂ ਸਾਹਿਬ ਆਪ ਕੀ ਕ੍ਰਿਪਾ ਕਰਦੇ ਹਨ ?
ਸਾਧ ਪਠਾਏ ਆਪ ਹਰਿ ਹਮ ਤੁਮਤੇ ਨਾਹੀ ਦੂਰਿ॥
ਸਾਧ ਰੂਪ ਆਪਨਾ ਤਨ ਧਾਰਿਆ ॥
ਮਤਲਬ ਕਿ ਪ੍ਰਮਾਤਮਾ ਨੇ ਸਾਧੂ ਮਹਾਤਮਾ ਨੂੰ ਆਪ ਹੀ ਸੰਸਾਰ ਵਿੱਚ ਭੇਜਿਆ ਹੈ….ਮਹਾਂਪੁਰਸ਼ ਪ੍ਰਮਾਤਮਾ ਤੋ ਕਦੇ ਦੂਰ ਨਹੀਂ ਹੁੰਦੇ ਅਤੇ ਮਹਾਂਪੁਰਸ਼ ਸਰੀਰ ਕਰਕੇ ਦੁਨੀਆਂ ਵਿੱਚ ਅਵਤਾਰ ਧਾਰਦੇ ਹਨ। ਪੂਰਨ ਸੰਤ ਮਹਾਂਪੁਰਸ਼ ਸੰਸਾਰੀ ਦੁਨੀਆਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਦੇ ਹਨ ਤੇ ਦੁਨੀਆਂ ਨੂੰ ਵਹਿਮਾਂ ਭਰਮਾਂ ਤੋ ਮੁਕਤ ਕਰਦੇ ਹਨ ਤੇ ਪ੍ਰਮਾਤਮਾ ਨਾਲ਼ੋਂ ਵਿੱਛੜੇ ਜੀਵਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਨੂੰ ਹਾਜ਼ਰ ਨਾਜ਼ਰ ਮੰਨਣ ਲਈ ਪ੍ਰੇਰਦੇ ਹਨ।
ਸਾਧ ਸੰਗਤ ਜੀ ਮੇਰੀ ਇੱਥੇ ਮੁਰਾਦ ਅਸੀਂ ਨਿਰਾ ਇਤਹਾਸ ਪੜਕੇ ਸੰਗਤਾਂ ਵਿੱਚ ਸੁਣਾਉਣ ਵਾਲੇ ਨੂੰ ਪੂਰਨ ਸੰਤ ਨਹੀਂ ਮੰਨ ਲੈਣਾ ਪਰ ਉਸ ਜਿਗਿਆਸੂ ਦਾ ਸਤਿਕਾਰ ਕਰਨਾ ਫਰਜ ਬਣਦਾ ਹੈ ਪਰ ਉਸ ਨਾਲ ਨਫ਼ਰਤ ਵੀ ਨਹੀਂ ਕਰਨੀ…ਅਜੋਕੇ ਸਮੇ ਵਿੱਚ ਬਹੁਤ ਬਣ ਚੁੱਕੇ ਹਨ ਜੋ ਆਪਣਾ ਭੇਖ ਲੋਕਾਂ ਨੂੰ ਦਿਖਾ ਕੇ ਆਪਣੇ ਨਾਲ ਜੋੜਦੇ ਹਨ….ਗੁਰੂ ਸਾਹਿਬ ਉਹਨਾਂ ਸੰਤਾਂ ਵਾਰੇ ਕਹਿੰਦੇ ਹਨ……ਭੇਖ ਦਿਖਾਏ ਜਗਤ ਕੋ ਲੋਨ ਕੋ ਵੇਸਕੀਨ।
ਦਾਸ ਇੱਥੇ ਹੋਰ ਵੀ ਡੂੰਘਾ ਵਰਨਣ ਕਰ ਸਕਦਾ ਹੈ ਪਰ ਸਾਖੀ ਲੰਬੀ ਨਾ ਹੋ ਜਾਵੇ ਇੰਤਨਾ ਹੀ ਕਾਫ਼ੀ ਹੈ।
🔺🔺🔺🔺🔺🔺
ਹੁਣ ਆਈਏ ਸਰਦਾਰ ਜਸਵੰਤ ਸਿੰਘ ਬਾਗਾਂ ਵਾਲਿਆਂ ਦੀ ਸਾਖੀ ਵੱਲ …..
ਬਾਗਾਂ ਵਾਲੇ ਸਰਦਾਰ ਪਹਿਲਾਂ ਬਾਬਾ ਨੰਦ ਸਿੰਘ ਜੀ ਸੰਗਤ ਕਰਦੇ ਸਨ…..ਜਿਸ ਤਰਾਂ ਬਾਬਾ ਜੀ ਆਪ ਬਚਨ ਕਰ ਗਏ ਸਨ ਕਿ ਸਾਡੇ ਤੋ ਬਾਦ ਮੁੰਡਾ ਈਸ਼ਰ ਸਾਰੀ ਸੇਵਾ ਸੰਭਾਲ਼ੇਂਗਾ …ਇੱਥੋਂ ਤੱਕ ਬਾਬਾ ਨੰਦ ਸਿੰਘ ਜੀ ਨੇ ਆਪਣਾ ਚੋਲਾ ਬਦਲਣ ਵੇਲੇ ਪੁਰਾਣਾ ਉਤਾਰਿਆ ਹੋਇਆ ਚੋਲਾ ਵੀ ਬਾਬਾ ਈਸ਼ਰ ਸਿੰਘ ਜੀ ਨੂੰ ਆਪ ਪਹਿਨਾ ਦਿੱਤਾ ਸੀ, ਕਵੀ ਮਧਸੂਦਨ ਸਿੰਘ ਜੀ ਨੂੰ ਵੀ ਬਚਨ ਕੀਤਾ ਸੀ ਕਿ ਬਾਬਾ ਈਸ਼ਰ ਸਿੰਘ ਜੀ ਦਾ ਖਿਆਲ ਰੱਖੀ ….1950 ਵਿੱਚ ਪਿੰਡਾਂ ਦੀਆਂ ਪੰਚਾਇਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਨਾਨਕਸਰ ਲਿਆਉਣ ਲਈ ਜਦੋਂ ਝੋਰੜਾਂ ਬੇਨਤੀ ਕਰਨ ਗਈਆਂ ਕਿ ਬਾਬਾ ਜੀ ਆਪ ਆ ਕੇ ਨਾਨਕਸਰ ਦਾ ਅਸਥਾਨ ਸੰਭਾਲ਼ੋ ਤਾਂ ਉਸ ਵਕਤ ਬਾਗਾਂ ਵਾਲੇ ਸਰਦਾਰ ਜਸਵੰਤ ਸਿੰਘ ਜੀ ਵੀ ਬੇਨਤੀ ਕਰਨ ਝੋਰੜੀ ਗਏ ਸਨ….ਉੱਥੇ ਬਾਬਾ ਈਸ਼ਰ ਸਿੰਘ ਜੀ ਨੇ ਸੰਗਤਾਂ ਦੀ ਬੇਨਤੀ ਸੁਣ ਕੇ ਕਿਹਾ ਕਿ ਅਸੀਂ ਗੁਰੂ ਸਾਹਿਬ ਵਿਚੋ ਹੁਕਮਨਾਮਾ ਲਵਾਂਗੇ ਜੇ ਤਾਂ ਬਾਬਾ ਜੀ ਨੇ ਹਾਂ ਕਰ ਦਿੱਤੀ ਤਾਂ ਜਾਵਾਂਗੇ ਨਹੀਂ ਤਾਂ ਨਹੀਂ।
ਹੁਕਮਨਾਮਾ ਜਦੋਂ ਲਿਆ ਤਾਂ ਪ੍ਰਸੰਨਤਾ ਦਾ ਆ ਗਿਆ ਤਾਂ ਬਾਬਾ ਜੀ ਸੰਗਤਾਂ ਦੇ ਵਡੇ ਕਾਫ਼ਲੇ ਨਾਲ ਨਾਨਕਸਰ ਆ ਕੇ ਸਭ ਤੋ ਪਹਿਲਾਂ ਪੂਰਨਮਾਸ਼ੀ ਵਾਲੇ ਸੱਚਖੰਡ ਵਿੱਚ ਸਰਬੱਤ ਦੇ ਭਲੇ ਲਈ ਸ੍ਰੀ ਸੰਪਟ ਪਾਠ ਅਰੰਭ ਕੀਤੇ ਗਏ। ਜੋ ਬਾਬਾ ਸਾਧੂ ਸਿੰਘ ਜੀ ਤੱਕ ਚੱਲਦੇ ਰਹੇ। ਬਾਗਾਂ ਵਾਲੇ ਸਰਦਾਰ ਪਾਕਿਸਤਾਨ ਤੋ ਬਾਦ ਸਮਰਾਲੇ-ਖਮਾਣੋ ਕੋਲ ਜਾ ਵਸੇ ਸਨ ਤੇ ਪੂਰਨਮਾਸ਼ੀ ਜਾਂ ਬਰਸੀ ਉੱਪਰ ਸਾਰਾ ਪ੍ਰੀਵਾਰ ਨਾਨਕਸਰ ਆਉਂਦਾ ਸੀ। ਬਾਬਾ ਈਸ਼ਰ ਸਿੰਘ ਜੀ ਸ੍ਰ: ਜਸਵੰਤ ਸਿੰਘ ਜੀ ਨੂੰ ਝੋਰੜਾਂ ਨਗਰ ਕੀਰਤਨ ਮੌਕੇ ਆਪਣੇ ਨਜ਼ਦੀਕ ਖੜਾ ਕਰਦੇ ਸਨ ਤੇ ਇਕ ਦੋ ਵਾਰ ਬਾਬਾ ਜੀ ਸ੍ਰੀ ਦਮਦਮਾ ਸਾਹਿਬ ਵੀ ਵਿਸਾਖੀ ਤੇ ਲੈ ਗਏ ਸਨ।
ਸੰਨ 1962 ਦੀ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਆ ਰਹੀ ਸੀ ਤੇ ਇਸ ਪ੍ਰੀਵਾਰ ਕੋਲ ਚਾਹ ਵਾਲੇ ਲੰਗਰ ਦੇ ਸੱਜੇ ਹੱਥ ਜੋ ਗੇਟ ਹੈ ….ਗੇਟ ਦੇ ਨਾਲ ਦਾ ਪਹਿਲਾ ਕਮਰਾ ਇਸ ਪ੍ਰੀਵਾਰ ਦਾ ਸੀ ….ਪ੍ਰੀਵਾਰ ਨੇ ਆ ਕੇ ਕਮਰੇ ਦੀ ਸਫਾਈ ਸ਼ੁਰੂ ਕਰ ਦਿੱਤੀ।
🔺🔺🔺🔺🔺🔺🔺🔺
ਪ੍ਰੀਵਾਰ ਦਾ ਪਿਛੋਕੜ……
ਪ੍ਰੀਵਾਰ ਦਾ ਪਿਛੋਕੜ ਪਾਕਿਸਤਾਨ ਤੋ ਸੀ…ਵੰਡ ਤੋ ਬਾਦ ਇਹ ਪ੍ਰੀਵਾਰ ਬਾਬਾ ਈਸ਼ਰ ਸਿੰਘ ਜੀ ਕੋਲ ਝੋਰੜਾਂ ਰਹਿਣ ਲੱਗ ਪਿਆ ਸੀ। ਆਪ ਜੀ ਦਾ ਇਕ ਲੜਕਾ ਸ੍ਰ: ਅਰਜਨ ਸਿੰਘ ਸੀ ਤੇ ਅਠ ਭੈਣਾਂ ਸਨ…..ਆਪ ਜੀ ਦੀ ਧਰਮ ਪਤਨੀ ਦਾ ਨਾਮ ਵੀ ਸ੍ਰੀ ਮਤੀ ਜਸਵੰਤ ਕੌਰ ਸੀ….ਪਾਕਿਸਤਾਨ ਆਉਣ ਤੋ ਬਾਦ ਸਰਦਾਰ ਜਸਵੰਤ ਸਿੰਘ ਜੀ ਤੇ ਉਹਨਾਂ ਦੀ ਧਰਮਪਤਨੀ ਨੇ ਝੋਰੜਾਂ ਬਾਬਾ ਈਸ਼ਰ ਸਿੰਘ ਜੀ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਦੋਨਾਂ ਦੇ ਨਾਮ ਵੀ ਇੱਕੋ ਹਨ, ਅਸੀਂ ਹੁਣ ਵੀ ਇਕੱਠੇ ਹਾਂ ਤੇ ਅਗਾਂਹ ਵੀ ਇਕਠਿਆਂ ਦੀ ਬਖਸ਼ਿਸ਼ ਕਰ ਦੇਣੀ ਜੀ…..ਬਾਬਾ ਜੀ ਨੇ ਹੱਸਦਿਆਂ ਹੱਸਦਿਆਂ ਬਚਨ ਕਰ ਦਿੱਤਾ ਕਿ ਤੁਹਾਨੂੰ ਇਕੱਠਿਆਂ ਹੀ ਅਗਾਂਹ ਦਰਗਾਹ ਵਿੱਚ ਭੇਜਾਂਗੇ ਤਾਂ ਮਾਤਾ ਜੀ ਨੇ ਹੱਥ ਬੰਨ ਕੇ ਬੇਨਤੀ ਕਰ ਦਿੱਤੀ ਕਿ ਪਹਿਲਾਂ ਸਰਦਾਰ ਸਾਹਿਬ ਨੂੰ ਭੇਜਣਾ ਮੈ ਫਿਰ ਜਾਵਾਂਗੀ ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਗੁਰੂ ਸਾਹਿਬ ਬਹੁਤ ਬਿਅੰਤ ਹਨ ਉਹ ਤੁਹਾਡੀ ਅਰਦਾਸ ਜ਼ਰੂਰ ਸੁਨਣਗੇ। ਬਾਬਾ ਜੀ ਨੇ 1963 ਵਿੱਚ ਭਾਣਾ ਵਰਤਾ ਦਿੱਤਾ ਤੇ ਬਾਦ ਵਿੱਚ ਬੁਢਾਪੇ ਦਾ ਆਉਣਾ ਕੁਦਰਤੀ ਹੁੰਦਾ ਹੈ…..ਸਮੇ ਨੇ ਇਸ ਤਰਾਂ ਕਰਵਟ ਲਿਆਂਦੀ ਕਿ ਸ਼ਾਇਦ ਜੁਲਾਈ 1982 ਨੂੰ ( ਪ੍ਰੀਵਾਰ ਦੇ ਦੱਸਣ ਮੁਤਾਬਿਕ ) ਨੂੰ ਇੱਕੋ ਦਿਨ ਪਹਿਲਾਂ ਸਰਦਾਰ ਜਸਵੰਤ ਸਿੰਘ ਤੇ ਪਿੱਛੋਂ ਉਹਨਾਂ ਦੀ ਧਰਮਪਤਨੀ ਮਾਤਾ ਜਸਵੰਤ ਕੌਰ ਨੇ ਇਕੱਠੇ ਨੇ ਹੀ ਕੁਦਰਤੀ ਮੌਤ ਨਾਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਬਾਬਾ ਜੀ ਦੇ ਚਰਨਾਂ ਵਿੱਚ ਨਿਵਾਸ ਕਰ ਲਿਆ ਸੀ। ਸਰਦਾਰ ਜਸਵੰਤ ਸਿੰਘ ਜੀ ਬਾਗਾਂ ਵਾਲਿਆਂ ਦਾ ਪੋਤਰਾ ਨੇ ਪਹਿਲਾਂ As a Banker ਦੇ ਤੌਰ ਤੇ ਚੰਡੀਗੜ 22 ਸਾਲ ਨੌਕਰੀ ਕੀਤੀ, ਫਿਰ ਨੌਕਰੀ ਬਦਲ ਕੇ ਅੱਜ-ਕੱਲ੍ਹ ਚੰਡੀਗੜ ਯੂਨੀਵਰਸਿਟੀ ਵਿੱਚ MBA ਦੇ ਪ੍ਰੋਫੈਸਰ ਹਨ। ਆਪ ਜੀ ਸੰਤ ਬਾਬਾ ਗੁਰਦੇਵ ਸਿੰਘ ਜੀ ਨਾਨਕਸਰ ਸੈਕਟਰ 28 ਚੰਡੀਗੜ ਵਾਲਿਆਂ ਦੀ ਸੰਗਤ ਕਰਦੇ ਹਨ….ਬਾਬਾ ਗੁਰਦੇਵ ਸਿੰਘ ਜੀ ਸਚਮੁਚ ਸਾਧੂ ਬਿਰਤੀ ਵਾਲੇ ਹਨ ( ਦਾਸ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਹੈ…..ਇਹਨਾਂ ਦਾ ਜਨਮ ਵੀ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਬਚਨਾਂ ਨਾਲ ਹੋਇਆ ਸੀ….ਆਪ ਪੈਸੇ ਦੇ ਤਿਆਗੀ ਹਨ….ਦੂਸਰਾ ਆਪ ਨੇ ਕਦੇ ਬਾਬਾ ਸਾਧੂ ਸਿੰਘ ਜੀ ਵੱਲੋਂ ਸੰਭਾਲ਼ੀ ਡਿਊਟੀ ਨਹੀਂ ਛੱਡੀ।
🔺🔺🔺🔺🔺🔺🔺🔺
ਦੋ ਚਿੜੀ ਦੇ ਬੱਚਿਆਂ ਨੂੰ ਇੰਨਸਾਨ ਦੀ ਜੂਨ ਵਿੱਚ ਭੇਜਣਾ….
🔺🔺🔺🔺🔺🔺🔺🔺
ਸ੍ਰ: ਜਸਵੰਤ ਸਿੰਘ ਜੀ ਦੇ ਪ੍ਰੀਵਾਰ ਦੇ ਮੈਂਬਰ ਲੁਧਿਆਣੇ ਤੇ ਕੁਝ ਮੈਂਬਰ ਦਿੱਲੀ ਤੋ ਆ ਗਏ ਸਨ ਤੇ ਉਹਨਾਂ ਨੇ ਆਪਣੇ ਕਮਰੇ ਦੀ ਚਾਬੀ ਲੈ ਕੇ ਕਮਰੇ ਦੀ ਸਫਾਈ ਕਰਨ ਲੱਗ ਪਈਆਂ ਤਾਂ ਕਮਰੇ ਵਿੱਚ ਮੋਰੀ ਹੋਣ ਕਰਕੇ ਚਿੜੇ ਤੇ ਚਿੜੀ ( sparrow’s net ) ਦਾ ਆਲਣਾ ਸੀ….ਸਫਾਈ ਕਰਦੇ ਸਮੇ ਆਲਣੇ ਵਿਚੋ ਦੋ ਆਂਡੇ ਡਿਗ ਪਏ ਤੇ ਦੋ ਨਵ ਜੰਮੇ ਬੱਚੇ ਤੜਫ ਤੜਫ ਕੇ ਮਰ ਗਏ…..ਪ੍ਰੀਵਾਰ ਦੀ ਕੋਈ 20 ਸਾਲ ਦੀ ਲੜਕੀ ਨੇ ਇਕ 7-8 ਸਾਲ ਦੀ ਬੱਚੀ ਕੋਲ ਉਹ ਚਿੜੀ ਦੇ ਮਰੇ ਹੋਏ ਬੱਚੇ ਦੇ ਕੇ ਧੰਨ ਬਾਬਾ ਈਸ਼ਰ ਸਿੰਘ ਜੀ ਕੋਲ ਭੇਜ ਦਿੱਤੇ ਕਿ ਉੱਥੇ ਕੋਲ ਜਾ ਕੇ ਕਹਿ ਦੇਵੀ ਕਿ ਬਾਬਾ ਜੀ ਇਹਨਾਂ ਨੂੰ ਤੁਸੀ ਜੀਵਤ ਕਰ ਦੇਵੋ ਕਿਉਂਕਿ ਤੜਫ ਤੜਫ ਕੇ ਮਰੇ ਬੱਚੇ ਦੇਖ ਕੇ ਮਨ ਉਪਰਾਮ ਹੋ ਗਿਆ ਸੀ……ਬਾਬਾ ਜੀ ਕਾਉਕਿਆਂ ਵਾਲੇ ਦਰਵਾਜ਼ੇ ਤੇ ਸਾਡੇ ਪ੍ਰੀਵਾਰ ਨੂੰ ਭੁਗਤਾ ਰਹੇ ਸਨ…..ਦਾਸ ਦੀ ਉਮਰ ਉਸ ਵਕਤ 9-10 ਸਾਲ ਦੀ ਸੀ ਤਾਂ ਝੱਟ ਇਕ ਬੱਚੀ ਨੇ ਆ ਕੇ ਦੋਨੋ ਮਰੇ ਹੋਏ ਬੱਚੇ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਕੇ ਬੇਨਤੀ ਕਰ ਦਿੱਤੀ ਕਿ ਬਾਬਾ ਜੀ ਇਹਨਾਂ ਨੂੰ ਜਿਉਂਦੇ ਕਰ ਦੇਵੋ ( ਉਸੇ ਤਰਾਂ ਜਿਸ ਤਰਾਂ 20 ਸਾਲ ਦੀ ਨੌਜਵਾਨ ਲੜਕੀ ਨੇ ਸਿਖਾ ਕੇ ਭੇਜੀ ਸੀ ) ਸਾਡਾ ਸਾਰਾ ਪ੍ਰੀਵਾਰ ਵੀ ਦੇਖਣ ਲੱਗ ਪਿਆ ਕਿ ਇਹ ਕੀ ਕਰ ਰਹੀ ਹੈ ਛੋਟੀ ਜਿਹੀ ਲੜਕੀ। ਬਾਬਾ ਈਸ਼ਰ ਸਿੰਘ ਜੀ ਨੇ ਦੇਖਿਆ ਤੇ ਸੇਵਕਾਂ ਓਨੀ ਬਚਨ ਕਰ ਦਿੱਤਾ ਕਿ ਇਹਨਾਂ ਨੂੰ ਧਰਤੀ ਵਿੱਚ ਦੱਬ ਦੇਵੋ……ਬਾਬਾ ਜੀ ਫਿਰ ਸਾਡੇ ਪ੍ਰੀਵਾਰ ਨਾਲ ਬਚਨ ਕਰਨ ਲੱਗ ਪਏ। ਬਰਸੀ ਦਾ ਸਮਾਗਮ ਬੜੀ ਧੂੰਮ ਧਾਮ ਨਾਲ ਸ਼ੁਰੂ ਹੋ ਗਿਆ ਸੀ ਤੇ ਨਾਨਕਸਰ ਵਿਖੇ 350 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਸਨ ਤੇ ਸੰਗਤਾਂ ਬਾਬਾ ਜੀ ਪਾਸੋਂ ਆਗਿਆ ਲੈ ਕੇ ਆਪੋ ਆਪਣੇ ਅਸਥਾਨਾਂ ਤੇ ਮੁੜ ਚੁੱਕੀਆਂ ਸਨ ਤੇ ਬਾਬਾ ਜੀ ਦੋ ਮਹੀਨੇ ਲਈ ਬਿਰਲਾ ਮੰਦਰ ਦੇ ਪਿੱਛੇ ਪਾਸੇ ਗਰਾਊਂਡ ਵਿੱਚ ਦੀਵਾਨ ਲਈ ਚਲ ਪਏ ਸਨ। ਚਿੜੀ ਦੇ ਬੱਚਿਆਂ ਵਾਲੀ ਗੱਲ ਨੂੰ ਇਕ ਸਾਲ ਤੇ ਇਕ ਮਹੀਨਾ ਬੀਤ ਗਿਆ ਸੀ ਤਾਂ ਸ੍ਰ: ਜਸਵੰਤ ਸਿੰਘ ਦੇ ਪ੍ਰੀਵਾਰ ਨਾਲ ਆਈ ਲੜਕੀ ਦੇ ਘਰ ਜੋੜੇ ( ਦੋ ਲੜਕੇ )
ਬੱਚਿਆਂ ਨੇ ਜਨਮ ਲਿਆ ਤੇ ਪ੍ਰੀਵਾਰ ਨੇ ਦੋਨੋ ਬੱਚੇ
ਲਿਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਕੇ ਬੇਨਤੀ ਕੀਤੀ ਕਿ ਬਾਬਾ ਜੀ ਬੱਚਿਆਂ ਦੇ ਨਾਮ ਵੀ ਤੁਸੀ ਹੀ ਆਪਣੇ ਮੁਖ਼ਾਰਬਿੰਦ ਤੋ ਉਚਾਰ ਕੇ ਰੱਖੋ ਜੀ। ਬਾਬਾ ਜੀ ਨੇ ਬੱਚੇ ਦੇਖ ਕੇ ਨਾਮ ਵੀ ਰੱਖ ਦਿੱਤੇ ਫਿਰ ਲੜਕੀਆਂ ਦੀ ਮਾਤਾ ਬੀਬੀ ਜਸਵੰਤ ਕੌਰ ਨੂੰ ਮੁਖ਼ਾਲਫ਼ਤ ਹੋ ਕੇ ਬਾਬਾ ਜੀ ਨੇ ਬਚਨ ਕੀਤੇ ਕਿ ਬੀਬਾ ਇਹ ਉਹ ਹੀ ਚਿੜਾ ਤੇ ਚਿੜੀ ਦੇ ਬੱਚੇ ਹਨ ਜੋ ਕੁਝ ਸਮਾਂ ਪਹਿਲਾਂ ਜੀਵਤ ਕਰਨ ਲਈ ਭੇਜੇ ਸਨ। ਇੱਥੇ ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿ ਪ੍ਰੀਵਾਰ ਵਿੱਚ ਇਕ ਲੜਕਾ ਤੇ ਅੱਠ ਲੜਕੀਆਂ ਸਨ। ਪ੍ਰੀਵਾਰ ਤੇ ਅੱਜ ਵੀ ਬਾਬਾ ਜੀ ਦੀਆਂ ਬਖਸ਼ਿਸ਼ਾਂ ਹਨ ਇਸ ਪ੍ਰੀਵਾਰ ਉੱਪਰ।
ਨੋਟ….ਇਹ ਸਾਖੀ ਜੋ ਲਿਖੀ ਹੈ …ਪਤਾ ਕਰਨ ਲਈ ਉੱਪਰ ਟੈਲੀਫ਼ੋਨ ਨੰਬਰ ਵੀ ਦਿੱਤਾ ਹੋਇਆ ਹੈ। ਇਹ ਸਚਾਈਆਂ ਤੇ ਆਧਾਰਿਤ ਹੈ, ..ਬਾਬਾ ਜੀ ਦੇ ਭਾਣਾ ਵਰਤਾਉਣ ਤੋ ਬਾਦ ਇਹ ਪ੍ਰੀਵਾਰ ਬਾਬਾ ਸਾਧੂ ਸਿੰਘ ਜੀ ਵੱਲ ਆਉਂਦੇ ਸਨ ਤੇ ਪ੍ਰੀਵਾਰ ਦੇ ਕੁਝ ਮੈਂਬਰ ਬਾਬਾ ਕੁੰਦਨ ਸਿੰਘ ਜੀ ਵੱਲ ਵੀ ਆਉਂਦੇ ਸਨ।
ਹੋਰ ਕਿਸੇ ਪ੍ਰਕਾਰ ਦੀ ਗੱਲ ਬਾਤ ਲਈ ਦਾਸ ਨਾਲ ਸੰਪਰਕ ਕਰ ਸਕਦੇ ਹੋ ਜੀ।
ਦਾਸਨ ਦਾਸ….ਗੁਰਪਾਲ ਸਿੰਘ ਹੰਸਰਾ
ਕੈਲੀਫੋਰਨੀਆਂ ( ਅਮਰੀਕਾ )
gurpalhansra@yahoo.com
ਭੁੱਲਾਂ ਚੁੱਕਾਂ ਦੀ ਮੁਆਫ਼ੀ ਦੇਣੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ॥
🔺🔺🔺🔺🔺🔺🔺🔺ਸਾਖੀ…..ਬਾਬਾ ਨੰਦ ਸਿੰਘ ਜੀ ਦੇ ਪੁਰਾਤਨ ਸੰਗੀ ਸਰਦਾਰ ਜਸਵੰਤ ਸਿੰਘ ਜੀ ਬਾਗਾਂ ਵਾਲਿਆਂ ਦੀ….ਕਿਸੇ ਕਿਸਮ ਦੀ ਜਾਨਕਾਰੀ ਲਈ ਉਹਨਾਂ ਦੀ ਨੁੰਹ ਸ੍ਰੀਮਤੀ ਸੁਰਿੰਦਰ ਕੌਰ ਨਾਲ ਗੱਲ-ਬਾਤ 98155-33337 ਤੇ ਗੱਲ-ਬਾਤ ਕਰ ਸਕਦੇ ਹੋ।ਇਹ ਉਨ੍ਹਾਂ ਦੀ ਨੁੰਹ ਦਾ ਨੰਬਰ ਹੈ ਜੀ।