ਅਖੌਤੀ ਪੱਤਰਕਾਰਾਂ ਦੇ ​​ਖਿਲਾਫ ਕਾਨੂੰਨ ਮੁਤਾਬਕ ਹੀ ਕਾਰਵਾਈ:-ਐਸ.ਐਸ.ਪੀ ਸ੍ਰੀ ਸਚਿਨ ਗੁਪਤਾ

Loading

Mohali:25/8/22: Bathla:—ਪੱਤਰਕਾਰੀ ਦੇ ਕਦੀਮ ਅਸੂਲਾਂ ਦੀ ੳਲੰਘਨਾਂ ਕਰ ਬੇਸ਼ਰਮੀ ਤੇ ਢੀਠਪੁਣੇ ਦੀ ਹੱਦ ਤੱਕ ਲੋਕਾਂ ਨੂੰ ਕੈਮਰੇ ਦੀ ਧੌਂਸ ਦਿਖਾ ਕੇ ਪੈਸੇ ਵਸੂਲਣ ਦੇ ਦੋਸਾਂ ਤਹਿਤ ਦੋ ਅਖੌਤੀ ਪੱਤਰਕਾਰਾਂ, ​​ਖਿਲਾਫ ਕਾਨੂੰਨ ਮੁਤਾਬਕ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸ੍ਰੀ ਸਚਿਨ ਗੁਪਤਾ (ਆਈ.ਪੀ.ਐਸ.) ਨੇ ਅੱਜ ਦੱਸਿਆ ਕਿ ਪਰਚੇ ਵਿੱਚ ਨਾਮਜ਼ਦ ਇਹਨਾਂ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾਵੇਗਾ।

 

ਜਿਕਰਯੋਗ ਹੈ ਕਿ ਬੁੱਧਵਾਰ ਬਾਅਦ ਦੁਪਹਿਰ ਸ਼ਹਿਰ ਇੱਕ ਵਸਨੀਕ ਅਸ਼ੋਕ ਮਹਿੰਦਰਾ ਦੀ ਦਰਖਾਸਤ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਦੋਹਾਂ ਖਿਲਾਫ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 193 (ਝੂਠੇ ਸਬੂਤ), 420 (ਧੋਖਾਧੜੀ), 465 ( ਧੋਖਾਧੜੀ ਲਈ ਸਜਾ), 468 (ਠੱਗੀ ਮਾਰਨ ਲਈ ਧੋਖਾਧੜੀ), 471(ਜਾਨਬੁੱਝ ਕੇ ਧੋਖਾਧੜੀ ਲਈ ਗਲਤ ਦਸਤਾਵੇਜ਼ ਇਸਤੇਮਾਲ ਕਰਨਾ),506 (ਅਪਰਾਧਿਕ ਧਮਕੀ) ਅਤੇ ਅਨੁਸੂਚਿਤ ਜਾਤੀ ਦੀ ਧਾਰਾ 3,4 ਦੇ ਤਹਿਤ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ।

 

ਸਿ਼ਕਾਇਤਕਰਤਾ ਅਸ਼ੋਕ ਮਹਿੰਦਰਾ ਨੇ ਅੱਜ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਨੂੰ ਇੱਕ ਹੋਰ ਬੇਨਤੀ ਪੱਤਰ ਲਿਖਦਿਆਂ ਕਿਹਾ ਕਿ ਇਨ੍ਹਾਂ ਅਖੌਤੀ ਪੱਤਰਕਾਰਾਂ ਦੇ ਅਦਾਰਿਆਂ ਦੇ ਮਾਲਿਕਾਂ ਦੀ ਮਾਲੂਮਾਤ ਵਿੱਚ ਵੀ ਇਨ੍ਹਾਂ ਉਪਰ ਦਰਜ ਪਰਚਿਆਂ ਮੁਤੱਲਿਕ ਸੂਚਿਤ ਕੀਤਾ ਜਾਵੇ । ਇਸ ਦੇ ਨਾਲ ਹੀ ਪੁਰਜ਼ੋਰ ਸਿਫਾਰਸ਼ ਵੀ ਕੀਤੀ ਜਾਵੇ ਕਿ ਅਜਿਹੇ ਅਨਸਰਾਂ ਨੂੰ ਸਾਫ ਸੁਥਰੇ ਅਕਸ ਵਾਲੇ ਅਦਾਰਿਆਂ ਦਾ ਨਾਮ ਇਸਤੇਮਾਲ ਨਾਂ ਕਰਨ ਦਿੱਤਾ ਜਾਵੇ ।

 

ਮਹਿੰਦਰਾ ਨੇ ਕਿਹਾ ਕਿ ਇਹ ਇਹਨਾਂ ਲਈ ਕਾਬਿਲੇ ਸ਼ਰਮ ਦੀ ਗੱਲ ਹੈ ਕਿ ਇਸ ਅਖੌਤੀ ਪੱਤਰਕਾਰ ਏ ਐਸ ਸ਼ਾਂਤ ੳੱਪਰ ਪਹਿਲਾਂ ਹੀ ਸ਼ੋਸ਼ਲ ਮੀਡੀਆ ਤੇ ਲੋਕਾਂ ਦੀਆਂ ਝੂਠੀਆਂ ਖਬਰਾਂ ਚਲਾੳਣ ਦਾ ਮਾਮਲਾ ਦਰਜ ਹੈ ਅਤੇ ਇਸ ਦੇ ਬਾਵਜੂਦ ਇਹ ਲਗਾਤਾਰ ਸਕੂਲਾਂ, ਕਾਲਿਜਾਂ, ਦੁਕਾਨਦਾਰਾਂ ਨੂੰ ਬਲੈਕਮੇਲ ਕਰ ਰਿਹਾ ਸੀ । ਇਸ ਸਬੰਧੀ ਪੀੜ੍ਹਤ ਲੋਕਾਂ ਵਲੋਂ ਸੋਸ਼ਲ ਮੀਡੀਆ ਉਪਰ ਲਗਾਤਾਰ ਸਿ਼ਕਾਇਤਾਂ ਦਾ ਸਿਲਸਿਲਾ ਜਾਰੀ ਹੈ।lll

Leave a Reply

Your email address will not be published. Required fields are marked *

527019

+

Visitors