ਅਫਗਾਨੀ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਸ਼ਰਨ ਦੇਣ ਲਈ ਮਾਮਲਾ ਉਠਾਇਆ

Loading

ਅਫਗਾਨੀਸਤਾਨ ਵਿੱਚ ਕਾਬੁਲ ਗੁਰਦੁਆਰੇ ’ਤੇ ਹਮਲੇ ਦੇ ਵਿਰੋਧ ਵਿੱਚ ਯੂ.ਐੱਨ.ਏ. ਤੱਕ ਪਹੰੁਚ ਕਰਕੇ ਮਸਲਾ ਅਫਗਾਨੀ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਸ਼ਰਨ ਦੇਣ ਲਈ ਮਾਮਲਾ ਉਠਾਇਆ।

ਯੂ.ਐੱਨ.ਓ. ਦੀ ਸੰਸਥਾ ਇੰਡੀਅਨ ਫੈਡਰੇਸ਼ਨ ਆਫ ਸੰਯੁਕਤ ਰਾਸ਼ਟਰ ਸੰਘ ਦੇ ਮੀਤ ਪ੍ਰਧਾਨ ਵੱਲੋਂ ਮਸਲੇ ਦੇ ਹੱਲ ਲਈ ਦਿੱਤਾ ਗਿਆ ਭਰੋਸਾ-ਸਤਨਾਮ ਦਾਊਂ lll

 

ਅੱਜ ਪੰਜਾਬ ਅਗੇਂਸਟ ਕੁਰੱਪਸ਼ਨ ਅਤੇ ਅੰਤਰ ਰਾਸ਼ਟਰੀ ਇਨਕਲਾਬੀ ਮੰਚ (ਰਜਿ:) ਵੱਲੋਂ ਕਾਬੁਲ ਗੁਰਦੁਆਰੇ ’ਤੇ ਹਮਲੇ ਦੇ ਵਿਰੋਧ ਵਿੱਚ ਆਨਲਾਈ ਹੰਗਾਮੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਲਗਭਗ 18 ਦੇਸ਼ਾਂ ਦੇ ਕਾਰਕੁੰਨਾ ਨੇ ਭਾਗ ਗਿਆ। ਜਿਸ ਵਿੱਚ ਅਫਗਾਨੀਸਤਾਨ ਵਿੱਚ ਕਾਬੁਲ ਸਥਿੱਤ ਗੁਰਦੁਆਰੇ ’ਤੇ ਆਤੰਕਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਮਤਾ ਪਾਸ ਕਰਕੇ ਇਸ ਮਾਮਲੇ ਨੂੰ ਯੂ.ਐੱਨ.ਓ. ਦੀ ਸੰਸਥਾ ਇੰਡੀਅਨ ਫੈਡਰੇਸ਼ਨ ਆਫ ਸੰਯੁਕਤ ਰਾਸ਼ਟਰ ਸੰਘ ਕੋਲ ਉਠਾਇਆ ਗਿਆ। ਮਤੇ ਵਿੱਚ ਅਫਗਾਨੀਸਤਾਨ ਵਿੱਚ ਸਿੱਖਾਂ ਅਤੇ ਹੋਰ ਘੱਟ ਗਿਣਤੀਆ ਦੀ ਜਾਨ ਮਾਲ ਦੀ ਰਖਵਾਲੀ ਵਾਸਤੇ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਸ਼ਰਨ ਦੇਣ ਲਈ ਮਾਮਲਾ ਉਠਾਇਆ ਗਿਆ।

ਇਸ ਤੋਂ ਬਾਅਦ ਇੰਡੀਅਨ ਫੈਡਰੇਸ਼ਨ ਆਫ ਸੰਯੁਕਤ ਰਾਸ਼ਟਰ ਸੰਘ ਦੇ ਮੀਤ ਪ੍ਰਧਾਨ ਸ. ਹਰਚਰਨ ਸਿੰਘ ਰਨੌਤਾ ਨਾਲ ਇਸ ਮਸਲੇ ਤੇ ਮਿਲ ਕੇ ਇਸ ਮਸਲੇ ਸਬੰਧੀ ਆਪਣੇ ਵਿਚਾਰ ਪ੍ਰਗਟਾਏ ਗਏ ਅਤੇ ਉਪਰੋਕਤ ਦੋਵੇਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਇੱਕ ਇੱਕ ਮੈਮੋਰੰਡਮ ਵੀ ਸੌਂਪਿਆ ਗਿਆ ਅਤੇ ਇਸ ਮਾਮਲੇ ਤੇ ਗੰਭੀਰ ਚਰਚਾ ਹੋਈ।

ਇਸ ਮੌਕੇ ਤੇ ਹਰਚਰਨ ਸਿੰਘ ਰਨੌਤਾ ਨੇ ਦੱਸਿਆ ਕਿ ਉਹ ਆਪ ਕਾਬੁਲ ਗੁਰਦੁਆਰੇ ਹਮਲੇ ਦੇ ਮਾਮਲੇ ਵਿੱਚ ਕਾਫੀ ਦੁੱਖ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪ ਅਫਰੀਕਾ ਵਿੱਚ ਪੈਦਾ ਹੋਏ ਹਨ ਅਤੇ ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਦੇ ਭੋਗੀ ਹਨ। ਉਨ੍ਹਾਂ ਦੇ ਪਰਿਵਾਰ ਦਾ ਅਫਰੀਕਾ ਵਿੱਚ ਵੱਡਾ ਵਪਾਰ ਸੀ। 1970 ਦੇ ਦਹਾਕੇ ਵਿੱਚ ਉੱਥੋਂ ਦੇ ਤਾਨਾਸ਼ਾਹ ਈਦੀ ਅਮੀਨ ਵੱਲੋਂ ਵਿਦੇਸ਼ੀ ਅਤੇ ਭਾਰਤੀਆਂ ਇੱਕੋ ਦਿਨ ਵਿੱਚ ਹੀ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਜਿਸ ਦੇ ਨਤੀਜੇ ਵਜੋਂ ਉਨ੍ਹਾਂ ਅਤੇ ਹੋਰ ਬਹੁਤ ਸਾਰੇ ਪਰਿਵਾਰਾਂ ਖਾਲੀ ਹੱਥ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਜਾਣਾ ਪਿਆ। ਪਰ ਇਨ੍ਹਾਂ ਦਾ ਆਪਣਾ ਵਪਾਰ ਅਮਰੀਕਾ ਕਨੇਡਾ ਅਤੇ ਹੋਰ ਕਈ ਦੇਸ਼ਾਂ ਵਿੱਚ ਸੀ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੇ ਭਾਰਤ ਆਉਣਾ ਜਿਆਦਾ ਚੰਗਾ ਸਮਝਿਆ।

ਉਨ੍ਹਾਂ ਅੱਗੇ ਕਿਹਾ ਕਿ ਇਤਿਹਾਸਕ ਗੁਰਦੁਆਰਾ ਕਰਤਾ ਪਰਵਾਨ ਸਾਹਿਬ ‘ਤੇ ਹਮਲਾ ਕਰਨ ਅਤੇ ਉਸ ਨੂੰ ਭਾਰੀ ਨੁਕਸਾਨ ਪਹੁੰਚਾਉਣ ਵਾਲੇ ਇਸਲਾਮੀ ਅੱਤਵਾਦੀਆਂ ਦੀ ਵਹਿਸ਼ੀਆਨਾ ਕਾਰਵਾਈ ਉਨ੍ਹਾਂ ਦੀ ਕੱਟੜਤਾ ਅਤੇ ਅਗਿਆਨਤਾ ਨੂੰ ਦਰਸਾਉਂਦੀ ਹੈ। ਸਿੱਖ ਧਰਮ ਸ਼ਾਂਤੀ, ਭਾਈਚਾਰੇ ਅਤੇ ਵਿਆਪਕ ਭਾਈਚਾਰੇ ਦੀ ਸੇਵਾ ਦਾ ਧਰਮ ਹੈ। ਅਫਗਾਨਿਸਤਾਨ ਵਿੱਚ ਸਦੀਆਂ ਤੋਂ ਸਿੱਖ ਸ਼ਾਂਤੀ ਨਾਲ ਰਹਿ ਰਹੇ ਹਨ ਅਤੇ ਧਰਮ ਦੇ ਨਾਂ ‘ਤੇ ਹਿੰਸਾ ਅਤੇ ਖੂਨ-ਖਰਾਬਾ ਇਸਲਾਮ ਦੀਆਂ ਸਿੱਖਿਆਵਾਂ ਦਾ ਅਪਮਾਨ ਹੈ।

ਚਾਰ ਘੰਟੇ ਚੱਲੀ ਗੋਲੀਬਾਰੀ ਅਤੇ 20 ਤੋਂ ਵੱਧ ਬੰਬਾਂ ਦੇ ਧਮਾਕੇ ਨੇ ਗੁਰਦੁਆਰੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਇੱਕ ਪਾਠੀ, ਇੱਕ ਸੁਰੱਖਿਆ ਗਾਰਡ ਅਤੇ ਤਾਲਿਬਾਨ ਬਲਾਂ ਦੇ ਇੱਕ ਮੈਂਬਰ ਸਮੇਤ ਤਿੰਨ ਵਿਅਕਤੀ ਮਾਰੇ ਗਏ। ਕਦੇ 70,000 ਤੋਂ ਵੱਧ ਦਾ ਅਫਗਾਨ ਸਿੱਖ ਭਾਈਚਾਰਾ ਹੁਣ ਸਿਰਫ 161 ਰਹਿ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਸੰਪਰਕ ਵਿੱਚ ਪਹਿਲਾਂ ਹੀ ਹਨ। ਭਾਵੇ ਭਾਰਤ ਸਰਕਾਰ ਨੇ ਈ ਵੀਜ਼ਾ ਜਾਰੀ ਕੀਤਾ ਹੈ ਪਰ ਅਫਗਾਨ ਦੇ ਕਰੋੜਪਤੀ ਸਿੱਖਾਂ ਨੂੰ ਖਾਲੀ ਹੱਥ ਭਾਰਤ ਆਉਣਾ ਪਏਗਾ ਪਰ ਭਾਰਤ ਵਿੱਚ ਪਹਿਲਾਂ ਹੀ ਬੇਰੁਜ਼ਗਾਰੀ ਹੈ ਇੰਸ ਲਈ ਕੋਸਿਸ ਹੈ ਕਿ ਇਨ੍ਹਾਂ ਅਫਗਾਨੀ ਸਿੱਖਾਂ ਨੂੰ ਯੂਰਪ, ਅਮਰੀਕਾਂ ਅਤੇ ਕਨੇਡਾ ਆਦਿ ਦੇਸ਼ਾਂ ਵਿੱਚ ਸ਼ਰਨ ਅਤੇ ਰੋਜ਼ਗਾਰ ਮੁਹੱਈਆ ਕਰਾਇਆ ਜਾਵੇ।

ਇਸ ਮੌਕੇ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਵਿੱਚ ਸਤਨਾਮ ਦਾਊਂ, ਲਵਨੀਤ ਠਾਕੁਰ ਅਤੇ ਮਨਪ੍ਰੀਤ ਸਿੰਘ ਅਤੇ ਇੰਡੀਅਨ ਫੈਡਰੇਸ਼ਨ ਆਫ ਸੰਯੁਕਤ ਰਾਸ਼ਟਰ ਸੰਘ ਦੇ ਕਈ ਅਧਿਕਾਰੀ ਸ਼ਾਮਲ ਸਨ।

 

ਸਤਨਾਮ ਦਾਊ, ਪ੍ਰਧਾਨ,

ਪੰਜਾਬ ਅਗੇਂਸਟ ਕੁਰੱਪਸ਼ਨ

ਸੰਪਰਕ : 85281-25021

Leave a Reply

Your email address will not be published. Required fields are marked *

160346

+

Visitors