8 total views , 2 views today
ਚੰਡੀਗੜ੍ਹ:-22/3/2022:—ਅੱਜ ਮਿਤੀ 22.03.2022 ਨੂੰ ਚੰਡੀਗੜ੍ਹ ਹਾਊਸਿੰਗ ਬੋਰਡ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ, ਚੰਡੀਗੜ੍ਹ ਵੱਲੋਂ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਮੇਲ ਰਾਹੀਂ ਇੱਕ ਮੰਗ ਪੱਤਰ ਭੇਜਿਆ ਗਿਆ ਹੈ। ਇਸ ਮੰਗ ਪੱਤਰ ਵਿੱਚ ਮਿਤੀ 01.01.2004 ਤੋਂ ਪਹਿਲਾਂ ਸਰਵਿਸ ਵਿੱਚ ਸ਼ਾਮਲ ਹੋਏ ਚੰਡੀਗੜ੍ਹ ਹਾਊਸਿੰਗ ਬੋਰਡ, ਚੰਡੀਗੜ੍ਹ ਦੇ ਕਰਮਚਾਰੀਆਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਦੀ ਬੇਨਤੀ ਕੀਤੀ ਗਈ ਹੈ।
ਇਹ ਪੈਨਸ਼ਨ ਚੰਡੀਗੜ੍ਹ ਪ੍ਰਸ਼ਾਸਨ ਦੇ ਨੋਟੀਫਿਕੇਸ਼ਨ ਮਿਤੀ 17/10/2003 ਦੇ ਸੀਰੀਅਲ ਨੰਬਰ 10 ਅਤੇ 20 ਵਿੱਚ ਦਰਜ ਹਦਾਇਤ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ। ਇਸ ਬੇਨਤੀ ਪੱਤਰ ਦੀ ਇਕ ਇਕ ਕਾਪੀ ਮਾਨਯੋਗ ਮੈਬਰ ਪਾਰਲੀਮੈਂਟ, ਚੰਡੀਗੜ੍ਹ, ਮਾਨਯੋਗ ਪ੍ਰਸ਼ਾਸਕ, ਚੰਡੀਗੜ੍ਹ, ਸਲਾਹਕਾਰ ਟੂ ਪ੍ਰਸ਼ਾਸਕ, ਚੰਡੀਗੜ੍ਹ, ਡਿਪਟੀ ਕਮਿਸ਼ਨਰ, ਚੰਡੀਗੜ੍ਹ, ਸ੍ਰੀ ਸੱਤਿਆ ਪਾਲ ਜੈਨ, ਸੋਲੀਸੀਟਰ, ਭਾਰਤ ਸਰਕਾਰ ਅਤੇ ਸ੍ਰੀ ਅਰੁਣ ਸੂਦ, ਪ੍ਰਧਾਨ, ਬੀਜੇਪੀ, ਚੰਡੀਗੜ੍ਹ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਸਾਡੀ ਬੇਨਤੀ ਨੂੰ ਸ੍ਰੀ ਅਮਿਤ ਸ਼ਾਹ ਜੀ ਨੂੰ ਭੇਜਣ ਦੀ ਤੇ ਟਾਈਮ ਲੈਕੇ ਦੇਣ ਦੀ ਵੀ ਬੇਨਤੀ ਕੀਤੀ ਗਈ।
ਇਹ ਜਾਣਕਾਰੀ ਚੰਡੀਗੜ੍ਹ ਹਾਊਸਿੰਗ ਬੋਰਡ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸ਼ਮਸੇਰ ਸਿੰਘ ਅਤੇ ਜਨਰਲ ਸਕੱਤਰ ਸ੍ਰੀ ਪਵਨ ਕੁਮਾਰ ਚੌਹਾਨ ਨੇ ਦਿੱਤੀ।