ਕਹਾਣੀਕਾਰ ਅਤੇ ਨਾਟਕਕਾਰ ਗੁਰਮੀਤ ਕੜਿਆਲਵੀ ਨੇ ਆਪਣੇ ਨਿੱਜੀ ਯਤਨਾਂ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰੀ ਹਸਪਤਾਲ ਕੋਟ ਈਸੇ ਖਾਂ ਵਿਖੇ ਰੁੱਖ ਲਗਾਏ। ਰੁੱਖ ਲਗਾਉਣ ਵਿੱਚ ਉਹਨਾਂ ਦੀ ਸਹਾਇਤਾ ਲਵਦੀਪ ਗਿੱਲ ਨੇ ਕੀਤੀ।
ਗੁਰਮੀਤ ਕੜਿਆਲਵੀ ਨੇ ਦੱਸਿਆ ਕਿ ਸਾਡੀ ਧਰਤੀ, ਹਵਾ ਤੇ ਪਾਣੀ ਨੂੰ ਬਚਾਉਣ ਲਈ ਅਜਿਹੇ ਹੰਭਲੇ ਮਾਰਨ ਦੀ ਬਹੁਤ ਵੱਡੀ ਜਰੂਰਤ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤੇ ਉਹਨਾਂ ਨੂੰ ਪਾਲਣ ਦੀ ਵੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸਮਾਜਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵਿੱਚ ਅਧਿਕਾਰੀ ਗੁਰਮੀਤ ਕੜਿਆਲਵੀ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਮੌਕੇ ਵੀ ਘਰ ‘ਚ ਕੋਈ ਮੈਂਬਰਾ ਪਟਾਕੇ ਨਹੀਂ ਚਲਾਉਂਦਾ ਬਲਕਿ ਬੂਟੇ ਲਾ ਕੇ ਗਰੀਨ ਦੀਵਾਲੀ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਬੱਚਿਆਂ ਦੇ ਜਨਮ ਦਿਨ ਵੀ ਬੂਟੇ ਲਾ ਕੇ ਮਨਾਏ ਜਾਂਦੇ ਹਨ।
ਅੱਜ ਗੁਰਮੀਤ ਕੜਿਆਲਵੀ ਤੇ ਲਵੀ ਵਲੋਂ ਸੁਹੰਜਨਾ, ਅਮਲਤਾਸ ਤੇ ਸੁੱਖਚੈਨ ਆਦਿ ਦੇ ਬੂਟੇ ਲਗਾਏ ਗਏ।