ਪੋਹ ਦਾ ਮਹੀਨਾ ਠੰਡਾ ਠਾਰ ਮਹੀਨਾ :- ਅਮਰਜੀਤ ਕੌਰ ਮੋਰਿੰਡਾ

Loading

ਪੋਹ ਦਾ ਮਹੀਨਾ ਠੰਡਾ ਠਾਰ ਮਹੀਨਾ ਪੋਹ ਦਾ ਸਾਲ ਪਿੱਛੋਂ ਜਦ ਆਵੇ।ਕਰ ਕੇ ਯਾਦ ਸ਼ਹੀਦੀ ਸਾਕਾਰੂਹ ਮੇਰੀ ਕੰਬ ਜਾਵੇ।ਠੰਡੇ ਬੁਰਜ ‘ਚ ਦਿਸਦੀ ਦਾਦੀਪੋਤੇ ਲੈ ਕਲਾਵੇ।ਉੱਠੇ ਕਸਕ ਅਗਾਧ ਪੀੜ ਦੀ,ਧੂਹ ਕਲ਼ੇਜੇ ਪਾਵੇ।ਦਰਸ਼ਨ ਕਰਾਂ ਜਦੋਂ ਵੀ ਆ ਕੇ ਉਹ ਖੂਨੀ ਦੀਵਾਰਾਂ।ਕਿਵੇਂ ਸਿਦਕ ਦੀ ਦਿੱਤੀ ਪ੍ਰੀਖਿਆ ਮਨ ਵਿੱਚ ਕਰਾਂ ਵਿਚਾਰਾਂ।ਧਰਮ ਤਾਂ ਪ੍ਰੇਮ ਪਿਆਰ ਸਿਖਾਵੇਜ਼ੁਲਮ ਕੋਈ ਕਿਉਂ ਢਾਹਵੇ।ਉੱਠੇ ਕਸਕ ਅਗਾਧ ਪੀੜ ਦੀਧੂਹ ਕਲ਼ੇਜੇ ਪਾਵੇ। ਕੀ ਸਿੱਖਿਆ ਦੇ ਤੋਰੇ ਪੋਤੇਕੀ ਕੁੱਝ ਦਿਲ ਤੇ ਬੀਤੀ।ਜੀਣ ਦੀ ਚਾਹ ਠੁਕਰਾ ਲਾਲਾਂ ਨੇਮੌਤ ਮਨਜ਼ੂਰ ਸੀ ਕੀਤੀ।ਵੱਡੇ ਵਡੇਰਿਆਂ ਦੀ ਕੁਰਬਾਨੀਦਾ ਇਤਿਹਾਸ ਸੁਣਾਵੇ।ਉੱਠੇ ਕਸਕ ਅਗਾਧ ਪੀੜ ਦੀ,ਧੂਹ ਕਲ਼ੇਜੇ ਪਾਵੇ।ਕਰੋ ਕਬੂਲ ਇਸਲਾਮ ਧਰਮ ਨੂੰਸੂਬੇ ਹੁਕਮ ਸੁਣਾਇਆ।ਲਾਲਚ ,ਐਸ਼- ਆਰਾਮ , ਡਰਾਵੇ,ਰਾਸ ਨਾ ਕੋਈ ਆਇਆ।ਕੁਚਲ ਦਿਉ ਸਿਰ ਕਹਿ ਸੁੱਚਾਨੰਦਤੇਲ ਅੱਗ ‘ਤੇ ਪਾਵੇ।ਉੱਠੇ ਕਸਕ ਅਗਾਧ ਪੀੜ ਦੀਧੂਹ ਕਲ਼ੇਜੇ ਪਾਵੇ।ਮਾਰ ਕੋਰੜੇ ਸੁਹਲ ਫੁੱਲਾਂ ਦੇਪਿੰਡੇ ਲਾਸ਼ਾਂ ਪਾਈਆਂ।ਰੋਕੋ ਜ਼ੁਲਮ ਨਵਾਬ ਕੋਟਲ਼ਾਆਖੇ ਖੂਬ ਦੁਹਾਈਆਂ।ਸਿੱਖੀ ਸਿਦਕ ਨਿਭਾ ਗਏ ਪੋਤੇਦਾਦੀ ਸ਼ੁਕਰ ਮਨਾਵੇ।ਉੱਠੇ ਕਸਕ ਅਗਾਧ ਪੀੜ ਦੀਧੂਹ ਕਾਲਜੇ ਪਾਵੇ।ਜਗਦਾ ਰਹੇ ਕੌਮ ਦਾ ਦੀਵਾ,ਚਰਬੀ ਢਾਲ ਕੇ ਪਾਈ।ਖੂਨ ਸ਼ਹਾਦਤ ਵਾਲਾ ਪਾ ਕੇਸਿੱਖ ਰਾਜ ਦੀ ਨੀਂਹ ਰਖਾਈ।ਕਹਿਰਮਈ ਮੰਜ਼ਰ ਇਹ ਡਾਹਢਾਜਦ ਵੀ ਚੇਤੇ ਆਵੇ।ਉੱਠੇ ਕਸਕ ਅਗਾਧ ਪੀੜ ਦੀਧੂਹ ਕਲ਼ੇਜੇ ਪਾਵੇ।ਤੁਰ ਜਾਣਾ ਹੈ ਸਭ ਨੇ ਇੱਕ ਦਿਨਛੱਡ ਕੇ ਦੁਨੀਆਂ ਫ਼ਾਨੀ ।‘ਅਮਰ’ ਜੱਗ ਤੇ ਕਾਇਮ ਰਹੇਗੀਲਾਲਾਂ ਦੀ ਕੁਰਬਾਨੀ।ਲਿਖੀ ਖੂਨ ਦੇ ਨਾਲ ਇਬਾਰਤ,ਮੱਧਮ ਨਾ ਹੋ ਜਾਵੇ।ਮੰਨ ਕੇ ਕੌਮੀ ਰਹਿਬਰ ਸੰਗਤ,ਸ਼ਹੀਦੀ ਦਿਵਸ ਮਨਾਵੇ।l ◦

Leave a Reply

Your email address will not be published. Required fields are marked *

154960

+

Visitors