ਪਿਤਾ ਦਿਵਸ ਮੁਬਾਰਕ..ਤੁਹਾਨੂੰ ਮੇਰੀ ਜ਼ਿੰਦਗੀ ਵਿੱਚ ਰੱਖਣ ਲਈ ਹਮੇਸ਼ਾ ਧੰਨਵਾਦੀ ਹਾਂ:-ਜ਼ੀਨੀਆ

Loading

Chandigarh 16th June -ALPHA NEWS INDIA presentation —Fathers Day/ ਪਿਤਾ ਦਿਵਸ ਮੌਕੇ ਮੇਰੀ ਧੀ Zinnia ਜ਼ੀਨੀਆਂ ਨੇ ਆਪਣੇ ਜਜ਼ਬਾਤ ਇਨ੍ਹਾਂ ਸਤਰਾਂ ਰਾਹੀਂ ਸਾਂਝੇ ਕੀਤੇ । ਪੜ੍ਹ ਕੇ ਮੈਂ ਵੀ ਭਾਵੁਕ ਹੋ ਗਿਆ ਸੀ । ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਂ ਅਜਿਹੀ ਸੰਵੇਦਨਸ਼ੀਲ, ਸੁਘੜ, ਜ਼ਿੰਮੇਵਾਰ, ਆਪਣੇ ਮਾਪਿਆਂ ਅਤੇ ਪਰਿਵਾਰ ਦਾ ਖਿਆਲ ਰੱਖਣ ਵਾਲੀ ਬਹੁਪੱਖੀ ਗੁਣ ਦੀ ਮਾਲਕ ਧੀ ਦਾ ਬਾਪ ਹਾਂ .ਵੈਸੇ ਕਰਜ਼ਦਾਰ ਸ਼ਬਦ ਢੁਕਵਾਂ ਨਹੀਂ ਹੈ। ਜੋ ਕੁਝ ਮੈਂ ਆਪਣੇ ਬੱਚਿਆਂ ਤੇ ਪਰਿਵਾਰ ਲਈ ਕੀਤਾ ਜਾਂ ਕਰ ਰਿਹਾ ਹਾਂ, ਓਹ ਮੇਰੀ ਜ਼ਿੰਮੇਵਾਰੀ ਸੀ, ਅਪਣੱਤ ਅਤੇ ਪਿਆਰ ਦਾ ਨਤੀਜਾ ਹੈ. ਕਿਸੇ ਤੇ ਕੋਈ ਅਹਿਸਾਨ ਤਾਂ ਬਿਲਕੁਲ ਹੀ ਨਹੀਂ। Zinnia ਨੇ ਇਹ ਸਤਰਾਂ Roman ਲਿਪੀ ਚ ਲਿਖੀਆਂ ਸਨ ਜੋ ਕਿ ਨਾਲ ਹੀ ਇਸ ਦੇ ਹੇਠਾਂ ਪੋਸਟ ਕੀਤਾ ਹੋਇਆ ਹੈ.

ਧੀ ਦੇ ਜਜ਼ਬਾਤ ..ਬਾਪ ਲਈ
…………………
ਕਰਜ਼ਦਾਰ ਹਾਂ ਮੈਂ ਤੇਰੇ ਅਹਿਸਾਨਾਂ ਦੀ,
ਮੈਂ ਕਦੀ ਮੋੜ ਨੀ ਸਕਦੀ।
ਪਰ ਖੁਸ਼ਨਸੀਬ ਵੀ ਬਹੁਤ ਹਾਂ,
ਜੋ ਤੇਰਾ ਹੱਥ ਮੇਰੇ ਸਿਰ ‘ਤੇ
ਐਸ ਜਨਮ ਚ ਮਿਲਿਆ
ਬਾਪ ਤਾਂ ਬਹੁਤ ਕੁੜੀਆਂ ਨੂੰ ਮਿਲਦਾ,
ਪਰ ਤੇਰੇ ਜੇਹਾ ਮਿਲਿਆ,
ਏਸ ਦੀ ਸ਼ੁਕਰਗੁਜ਼ਾਰ ਹਾਂ ਮੈਂ .
ਰੱਬ ਲੰਬੀ ਉਮਰ ਦੇਵੇ ਤੈਨੂੰ
ਇਹੀ ਦੁਆ ਕਰਦੀ ਹਰ ਵੇਲੇ,
ਬੱਸ ਲੱਗੇ ਰਹਿਣ ਤੇਰੇ ਵੇਹੜੇ,
ਹਰ ਪਲ ਖ਼ੁਸ਼ੀਆਂ ਦੇ ਮੇਲੇ
ਕੁੜੀ ਨੂੰ ਤਾਂ ਹਰ ਬਾਪ ਪਿਆਰ ਕਰਦਾ ਵੇਖਿਆ,
ਪਰ ਓਸ ਦੇ ਬੱਚਿਆਂ ਨੂੰ ਵੀ ਜਾਨ ਤੋ ਜ਼ਿਆਦਾ ਚਾਹੁਣ ਵਾਲਾ ਪਹਿਲਾ ਵਾਰ ਦੇਖਿਆ.
ਰੱਬ ਏਹੋ ਜੇ ਪਾਪਾ ਸਭ ਨੂੰ ਦੇਵੇ
ਗੱਲ ਬਾਦ ਚ ਦੱਸਾਂ ਪਰ ਪੂਰੀ ਪਹਿਲਾਂ ਕਰ ਦੇ।
ਲਵ ਯੂ ਡੈਡਾ ਲਵ ਯੂ ਡੈਡਾ
ਪਿਤਾ ਦਿਵਸ ਮੁਬਾਰਕ..ਤੁਹਾਨੂੰ ਮੇਰੀ ਜ਼ਿੰਦਗੀ ਵਿੱਚ ਰੱਖਣ ਲਈ ਹਮੇਸ਼ਾ ਧੰਨਵਾਦੀ ਹਾਂ
ਜ਼ੀਨੀਆ
16 ਜੂਨ, 2024

Karzdar han main tere ehsaana di,
Jo main tere kite kadi mod nai skdi.
Par khushnaseeb vi bahut han,
Jo tera hath mere sir te ess janam vich mileya.
Baap tan bahut kudiyan nu milda,
Par tere jeha mileya,
Ess di shukurguzar han main..
Rabb lambi umar de tainu
Ehi dua krdi har vele,
Bs lge rehne tere vehde ,
Har pal khushiyan de mele.
Kudi nu tan har baap pyar karda vekheya,
Par oss de bacheya nu vi jaan toh zyada chahn vala pehli var dekhya.
Rabb eho jehe papa sab nu de,
Gal baad ch dassa par puri pehle kr de.
Love u dadda💗
Happy Father’s Day..Always grateful to have u in my life💐

Leave a Reply

Your email address will not be published. Required fields are marked *

158799

+

Visitors