ਨਵੰਬਰ ਵਿੱਚ ਆਈਆਈਟੀ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਨਾਲ਼ ਬਲਾਤਕਾਰ ਦੇ ਮਾਮਲੇ ਵਿੱਚ ਤਿੰਨ ਵਿੱਚੋਂ ਦੋ ਅਪਰਾਧੀ ਭਾਜਪਾ ਦੇ ਆਈ.ਟੀ. ਸੈੱਲ ਵਿੱਚ ਕੰਮ ਕਰਦੇ ਸੀ। ਇਹਨਾਂ ਸੰਘੀਆਂ ਨੇ ਤਾਂ ਬਿਲਕਿਸ ਬਾਨੋ ਦੇ 11 ਬਲਾਤਕਾਰੀਆਂ ਦਾ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਹਾਰ ਪਾ ਕੇ ਸਵਾਗਤ ਕੀਤਾ ਸੀ।ਕੌਮੀ ਅਪਰਾਧ ਅੰਕੜਾ ਬਿਊਰੋ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਨਾਬਾਲਗਾਂ ਨਾਲ਼ ਹੁੰਦੇ ਬਲਾਤਕਾਰ 2016 ਤੋਂ 2022 ਵਿੱਚ 96% ਵਧੇ ਹਨ। ਹਰ ਦਿਨ ਲਗਭਗ 90 ਔਰਤਾਂ ਨਾਲ਼ ਬਲਾਤਕਾਰ ਹੁੰਦਾ ਹੈ। ਸਮਾਜ ਵਿੱਚ ਅਣਮਨੁੱਖੀ ਔਰਤ ਵਿਰੋਧੀ ਮਾਨਸਿਕਤਾ ਨੂੰ ਫੈਲਾਉਣ ਦਾ ਠੇਕਾ ਅੱਜ ਇਹਨਾਂ ਸਿਆਸਤਦਾਨਾਂ ਨੇ ਆਪ ਹੀ ਚੁੱਕ ਲਿਆ ਹੈ। ਆਏ ਦਿਨ ਇਹਨਾਂ ਲੋਟੂ ਸਿਆਸਤਦਾਨਾਂ ਦੇ ਘਿਣਾਉਣੇ ਬਿਆਨ ਆਉਂਦੇ ਰਹਿੰਦੇ ਹਨ। ਭਾਜਪਾ ਦਾ ਆਗੂ ਯੋਗੀ ਅਦਿੱਤਿਆਨਾਥ ਦੀ ਰੈਲੀ ’ਚ ਮੁਸਲਮਾਨ ਔਰਤਾਂ ਨੂੰ ਕਬਰਾਂ ਵਿੱਚੋਂ ਕੱਢ ਉਹਨਾਂ ਨਾਲ਼ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਕੋਈ ਬਲਾਤਕਾਰ ਨੂੰ ਸਿਰਫ ਨਿੱਕੀ ਮੋਟੀ ਘਟਨਾ ਦੱਸਦਾ ਹੈ – ਗੱਲ ਕੀ ਇਹ ਲੋਟੂ ਸਿਆਸਤਦਾਨ ਇਸ ਕਦਰ ਘਿਣਾਉਣੀ ਸੋਚ ਦੇ ਮਾਲਕ ਹਨ ਕਿ ਲਿਖਦਿਆਂ ਵੀ ਸਰਮ ਆਉਂਦੀ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਰੈਲੀ ਦੌਰਾਨ ਔਰਤਾਂ ਦੇ ਮੰਗਲਸੂਤਰਾਂ ਬਾਰੇ ਟਿੱਪਣੀ ਕਰਦਿਆਂ ਉਹਨਾਂ ਦੀ ਸਮਾਜਕ ਹੋਂਦ ਨੂੰ ਇਸ ਜਗੀਰੂ ਦੌਰ ਵਿੱਚ ਉਪਜੇ ਰਿਵਾਜ ਤੱਕ ਹੀ ਸੀਮਤ ਕਰ ਦਿੱਤਾ ਅਤੇ ਆਪਣੇ ਗੱਠਜੋੜ ਦੇ ਉਮੀਦਵਾਰ, ਬਲਾਤਕਾਰ ਦੇ ਉਪਰੋਕਤ ਦੋਸ਼ੀ ਪ੍ਰਜਵਲ ਰੇਵੰਨਾ ਨੂੰ ਵਿਦੇਸ਼ੋਂ ਫੜ੍ਹ ਲਿਆਉਣ ਤੇ ਸਖਤ ਤੋਂ ਸਖਤ ਸਜਾ ਦਵਾਉਣ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ। ਇੱਕ ਪਾਸੇ ਤਾਂ ਭਾਜਪਾ ਸਰਕਾਰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੀਆਂ ਗੱਲਾਂ ਕਰਦੀ ਹੈ ਦੂਜੇ ਪਾਸੇ ਅਜਿਹੇ ਬਲਾਤਕਾਰੀਆਂ ਦੀ ਖੁੱਲ੍ਹੇਆਮ ਹਮਾਇਤ ਕਰਦੀ ਹੈ!ਇਹ ਕੋਈ ਪਹਿਲੀ ਵਾਰੀ ਨਹੀਂ ਕਿ ਭਾਜਪਾ ਹਕੂਮਤ ਦਾ ਔਰਤ ਵਿਰੋਧੀ ਚਿਹਰਾ ਨੰਗਾ ਹੋਇਆ ਹੋਵੇ। ਰੂੜੀਵਾਦੀ ਵਿਚਾਰਾਂ ਨਾਲ਼ ਗ੍ਰਸਤ ਭਾਜਪਾ ਆਪਣੇ ਔਰਤ ਵਿਰੋਧੀ ਟੀਚੇ ਰਸਸ ਤੋਂ ਲੈਂਦੀ ਹੈ। ਰਸਸ ਕੱਟੜ ਫਿਰਕੂ-ਫਾਸ਼ੀਵਾਦੀ ਜਥੇਬੰਦੀ ਹੈ, ਜਿਸਦੇ ਮੋਢੀ ਸਾਵਰਕਰ ਨੇ ਬਲਾਤਕਾਰ ਨੂੰ ਇਕ ਸਿਆਸੀ ਸੰਦ ਵਜੋਂ ਇਸਤੇਮਾਲ ਕਰਨ ਦਾ ਵਿਚਾਰ ਪੇਸ਼ ਕੀਤਾ ਸੀ। ਜਾਹਰ ਹੈ ਜਿਸ ਗਲੇ ਸੜੇ ਸਮਾਜ ਵਿੱਚ ਔਰਤ ਵਿਰੋਧੀ ਸੋਚ ਦੀਆਂ ਜੜ੍ਹਾਂ ਇਸ ਕਦਰ ਡੂੰਘੀਆਂ ਫੈਲੀਆਂ ਹੋਣ, ਜਿੱਥੇ ਰਾਜਸੱਤਾ ਦੇ ਗਲਿਆਰਿਆਂ ਵਿੱਚੋਂ ਸਰੇ੍ਹਆਮ ਔਰਤ ਵਿਰੋਧੀ ਵਿਚਾਰ ਪ੍ਰਗਟਾਏ ਜਾਂਦੇ ਹੋਣ, ਜਿੱਥੇ ਬਲਾਤਕਾਰੀਆਂ ਨੂੰ ਸਰੇ੍ਹਆਮ ਰਾਜਸੱਤਾ ਵੱਲੋਂ ਬਚਾਇਆ ਜਾਂਦਾ ਹੋਵੇ ਤਾਂ ਅਜਿਹੇ ਘਿਣਾਉਣੇ ਢਾਂਚੇ ਨੂੰ ਕਾਇਮ ਰਹਿਣ ਦਾ ਕੋਈ ਹੱਕ ਨਹੀਂ। ਅੱਜ ਇਹਨਾਂ ਅਪਰਾਧਾਂ ਨੂੰ ਖਤਮ ਕਰਨ ਲਈ ਇਸ ਪੂਰੇ ਔਰਤ ਵਿਰੋਧੀ ਸਰਮਾਏਦਾਰਾ ਸਮਾਜ ਨੂੰ ਖਤਮ ਕਰਨ ਦੀ ਲੋੜ ਹੈ।