ਪੰਜਾਬ ਵਿੱਚ ਵੋਟ ਪਾਉਣ ਵਾਲਿਆਂ ਲਈ ਮਹੱਤਵਪੂਰਨ ਸੂਚਨਾ। 01 ਜੂਨ , 2024 ਨੂੰ, ਤੁਸੀਂ ਅਤੇ ਮੈਂ ਪੰਜਾਬ ਵਿੱਚ ਵੋਟ ਪਾਉਣ ਜਾ ਰਹੇ ਹਾਂ। ਯਾਦ ਰੱਖੀਏ ਕਿ ਇਹ ਵੋਟਿੰਗ ਕਿਸੇ ਸਥਾਨਕ ਨਿਗਮ, ਪ੍ਰੀਸ਼ਦ, ਪੰਚਾਇਤ, ਪੰਚ, ਸਰਪੰਚ ਜਾਂ ਐਮ.ਐਲ.ਏ. ਲਈ ਨਹੀਂ ਹੈ। ਇਸ ਲਈ ਸੜਕਾਂ, ਗਲੀਆਂ, ਬਿਜਲੀ, ਪਾਣੀ, ਕੂੜੇ ਦੀ ਸਮੱਸਿਆ ਮੁਹੱਲੇ ਵਿਚ ਕਿੰਨੀ ਕੂ ਹੈ , ਆਦਿ ਲਈ ਇਹ ਚੋਣਾਂ ਨਹੀਂ ਹੋ ਰਹੀਆਂ ਹਨ। ਕਿਉਂਕਿ ਇਹ ਵਿਸ਼ੇ ਸਥਾਨਕ ਪ੍ਰਸਾਸ਼ਨ ਦੇ ਹਨ, ਇਹਨਾਂ ਮੁੱਦਿਆਂ ਲਈ ਸਰਪੰਚਾਂ, ਨਗਰ ਕੌਂਸਿਲਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪਰਿਸ਼ਦਾਂ ਅਤੇ ਵਿਧਾਨ-ਸਭਾ ਦੀਆਂ ਚੋਣਾਂ ਹੋਣਗੀਆਂ। 01 ਤਾਰੀਕ ਵਾਲੀਆਂ ਚੋਣਾਂ ਵਿਚ ਅਸੀਂ ਕਿਸੇ ਸੂਬੇ ਦਾ ਮੁੱਖ ਮੰਤਰੀ ਵੀ ਨਹੀਂ ਚੁਣਨ ਜਾ ਰਹੇ। ਨਾ ਇਹਨਾਂ ਵੋਟਾਂ ਨਾਲ ਪੰਜਾਬ ਦਾ ਮੁਖ-ਮੰਤਰੀ ਬਦਲਣ ਵਾਲਾ ਹੈ, ਉਹ ਵੋਟਾਂ ਤਾਂ 2027 ਵਿਚ ਪੈਣੀਆਂ ਹਨ। ਹੁਣ 01 ਜੂਨ 2024 ਨੂੰ ਚੋਣਾਂ ਰਾਸ਼ਟਰ ਦੇ ਪ੍ਰਧਾਨ-ਮੰਤਰੀ ਦੀ ਚੋਣ ਲਈ ਹੋਣੀਆਂ ਹਨ। ਅਸੀਂ ਇਹਨਾਂ ਚੋਣਾਂ ਵਿਚ ਭਾਰਤ ਦਾ ਪ੍ਰਧਾਨ-ਮੰਤਰੀ ਚੁਣਨ ਜਾ ਰਹੇ ਹਾਂ, ਜਿਹੜਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਪੂਰੀ ਦੁਨੀਆਂ ਸਾਹਮਣੇ ਪ੍ਰਤੀਨਿਧਤਾ ਕਰੇਗਾ। ਸਾਨੂੰ ਜਾਤੀ, ਪੰਥ, ਬਿਰਾਦਰੀ, ਨਿਜੀ ਪੁਲਿਟੀਕਲ ਰਿਸ਼ਤੇਦਾਰੀਆਂ ਜਾਂ ਮੇਰੇ ਪਰਿਵਾਰ ਦੀ ਕਿਸ ਕੈਂਡੀਡੇਟ ਨਾਲ ਦੋਸਤੀ ਹੈ ਆਦਿ ਗੱਲਾਂ ਨੂੰ ਛੱਡ ਕੇ ਐਸਾ ਪ੍ਰਧਾਨ-ਮੰਤਰੀ ਚੁਣਨ ਲਈ ਵੋਟ ਕਰਨਾ ਚਾਹੀਦਾ ਹੈ ਜਿਹੜਾ ਪੂਰੀ ਦੁਨੀਆਂ ਵਿਚ ਸਾਡਾ ਸਿਰ ਉੱਚਾ ਚੁਕੇ। ਜਿਹੜਾ ਪੂਰੀ ਦੁਨੀਆਂ ਵਿਚ ਫੈਲ ਰਹੇ ਅੱਤਵਾਦ ਨੂੰ ਮੂੰਹ ਤੋੜ੍ਹ ਜਵਾਬ ਦੇ ਸਕੇ, ਜਿਹੜਾ ਆਪਣੇ ਪਰਿਵਾਰ ਦੀ ਬਜਾਏ ਰਾਸ਼ਟਰ ਨੂੰ ਪਹਿਲ ਦਿੰਦਾ ਹੋਵੇ। ਜਿਹੜਾ ਦੇਸ਼ ਨੂੰ ਕਦੇ ਝੁਕਣ ਨਹੀਂ ਦੇਵਾਂਗਾ ਐਸੇ ਵਿਚਾਰ ਰੱਖਦਾ ਹੋਵੇ। ਬਹੁਤ ਸਾਰੇ ਅਜਿਹੇ ਅਨਸਰ ਜਿਹੜੇ ਰੱਬ ਨੂੰ ਹੀ ਨਹੀ ਮੰਨਦੇ ਅਤੇ ਸਾਰੇ ਪੰਥਾਂ ਨੂੰ ਪਾਖੰਡ ਮੰਨਣ ਦੀ ਅਪਾਹਿਜ ਸੋਚ ਰੱਖਦੇ ਹਨ, ਤੁਹਾਨੂੰ ਐਸੀ ਪ੍ਰੇਰਣਾ ਦੇ ਸਕਦੇ ਹਨ ਕਿ ਆਪੋ ਆਪਣਾ ਕੈਂਡੀਡੇਟ ਦੇਖ ਕੇ ਵੋਟ ਪਾਓ ਪਰ ਯਾਦ ਰੱਖਿਓ ਐਮ.ਪੀ ਦਾ ਕੰਮ ਦੇਸ਼ ਦੀ ਪਵਿੱਤਰ ਸੰਸਦ ਵਿਚ ਬੈਠ ਕੇ ਕਾਨੂੰਨ ਅਤੇ ਨੀਤੀਆਂ ਬਣਾਉਣਾ ਪਹਿਲਾਂ ਹੈ ਨਾਂ ਕਿ ਗਲ਼ੀਆਂ, ਨਾਲੀਆਂ ਜਾਂ ਕੂੜੇ ਦਾ ਪ੍ਰਬੰਧ ਕਰਨਾ, ਇਹ ਕੰਮ ਵੀ ਅਤੀ ਜ਼ਰੂਰੀ ਹਨ ਪਰ ਇਹ ਐਮ. ਐਲ. ਏ, ਸਰਪੰਚਾਂ ਅਤੇ ਕਾਉਂਸਲਰਾਂ ਦੀ ਪ੍ਰਾਥਮਿਕਤਾ ਵਾਲੇ ਕੰਮ ਇਹਨਾਂ ਲੋਕਾਂ ਨੂੰ ਇਹ ਮੁੱਦਿਆਂ ਤੇ ਲੜਨਾ ਚਾਹੀਦਾ ਹੈ। ਐਮ.ਪੀ ਲੈਡ ’ਚੋਂ ਕੰਮ ਕਰਵਾਓਣੇ ਸਾਂਸਦ ਲਈ ਚੰਗੀ ਗੱਲ ਹੈ ਪਰ ਕੋਈ ਬੰਧਨ ਨਹੀਂ ਹੈ।ਅਮਰੀਕੀ ਚੋਣ ਪ੍ਰਣਾਲੀ ਦੀ ਤਰ੍ਹਾਂ ਸਾਡਾ ਵੋਟ ਸਿੱਧਾ ਪ੍ਰਧਾਨ-ਮੰਤਰੀ ਨੂੰ ਨਹੀਂ ਜਾਵੇਗਾ, ਜਿਸ ਵੀ ਪਾਰਟੀ ਦੇ ਐਮ. ਪੀ ਜਿਆਦਾ ਜਿੱਤਣਗੇ ਉਸੇ ਪਾਰਟੀ ਦਾ ਪ੍ਰਧਾਨ-ਮੰਤਰੀ ਬਣੇਗਾ। ਇਸ ਲਈ ਉਸੇ ਪਾਰਟੀ ਨੂੰ ਵੋਟ ਦੇਈਏ ਜਿਸਦਾ ਪ੍ਰਧਾਨ-ਮੰਤਰੀ ਉਮੀਦਵਾਰ ਚੰਗਾ ਹੋਵੇ ਤੇ ਜਿਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਦੇਖ ਸਾਡਾ ਅਤੇ ਪੂਰੇ ਦੇਸ਼ ਦਾ ਸਿਰ ਉੱਚਾ ਹੁੰਦਾ ਹੋਵੇ।ਇਹ ਮੌਕਾ ਪੰਜ ਸਾਲਾਂ ਵਿਚ ਇਕ ਵਾਰ ਮਿਲਦਾ ਹੈ। ਆਓ ਇਸ ਮੌਕੇ ਦਾ ਉਪਯੋਗ ਕਰੀਏ, ਰਾਸ਼ਟਰ ਹਿੱਤ ਵਿਚ ਦੁਬਾਰਾ ਇਕ ਮਜ਼ਬੂਤ ਸਰਕਾਰ ਦੇ ਗਠਨ ਲਈ ਵੋਟਾਂ ਪਾਈਏ।ਸੌ ਫ਼ੀਸਦੀ ਮਤਦਾਨ ਕਰੇਗਾ ਭਾਰਤ ਦਾ ਕਲਿਆਣ ।