ਨਵੀਂ ਦਿੱਲੀ:-22 ਨਵੰਬਰ:- ਦੇਸ਼ ਕਲਿੱਕ ਬਿਓਰੋ :–+ ਸਾਊਦੀ ਅਰਬ ਵਿੱਚ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਸਖਤ ਸਜ਼ਾ ਦਿੱਤੀ ਗਈ ਹੈ। ਸਾਊਦੀ ਅਰਬ ਵਿੱਚ ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਮਾਮਲਿਆਂ ਵਿੱਚ ਪਿਛਲੇ 10 ਦਿਨਾਂ ’ਚ 12 ਲੋਕਾਂ ਦੀ ਨੂੰ ਦੀ ਸਜ਼ਾ ਦਿੱਤੀ ਗਈ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਕੁਝ ਲੋਕਾਂ ਦੇ ਸਿਰ ਤਲਵਾਰ ਨਾਲ ਕਲਮ ਕੀਤੇ ਗਏ ਹਨ।
ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਨਸ਼ੀਲੀਆਂ ਦਵਾਈਆਂ ਨਾਲ ਸਬੰਧਤ ਦੋਸ਼ਾਂ ਵਿੱਚ ਫੜ੍ਹੇ ਜਾਣ ਤੋਂ ਬਾਅਦ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਿਹੜੇ ਲੋਕਾਂ ਨੂੰ ਸਜ਼ਾ ਦਿੱਤੀ ਗਈ ਉਨ੍ਹਾਂ ਵਿੱਚ ਤਿੰਨ ਪਾਕਿਸਤਾਨੀ ਨਾਗਰਿਕ, ਚਾਰ ਸੀਰੀਆਈ, ਦੋ ਜਾਰਡਨ ਅਤੇ ਤਿੰਨ ਸਾਊਦੀ ਸ਼ਾਮਲ ਸਨ। ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ ਮਾਰਚ ਵਿੱਚ ਸਊਦੀ ਅਰਬ ਸਰਕਾਰ ਨੇ ਅਲੱਗ ਅਲੱਗ ਅਪਰਾਧਾਂ ਵਿੱਚ 81 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਸਾਊਦੀ ਅਰਬ ਦੇ ਮਾਰਡਨ ਇਤਿਹਾਸ ਵਿੱਚ ਪਹਿਲੀ ਵਾਰ ਐਨੀ ਗਿਣਤੀ ਵਿੱਚ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।