ਸਾਬਕਾ ਕੇਂਦਰੀ ਸੰਚਾਰ ਮੰਤਰੀ ਪੰਡਿਤ ਸੁਖ ਰਾਮ ਨਹੀਂ ਰਹੇ

Loading

ਸ਼ਿਮਲਾ:-11 ਮਈ :- ਸਾਬਕਾ ਕੇਂਦਰੀ ਸੰਚਾਰ ਮੰਤਰੀ ਪੰਡਿਤ ਸੁਖ ਰਾਮ ਨਹੀਂ ਰਹੇ। ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਸਾਬਕਾ ਮੰਤਰੀ ਨੇ ਮੰਗਲਵਾਰ ਰਾਤ 1.30 ਵਜੇ ਆਖ਼ਰੀ ਸਾਹ ਲਿਆ। ਇਹ ਜਾਣਕਾਰੀ ਸੁਖਰਾਮ ਦੇ ਪੁੱਤਰ ਅਨਿਲ ਸ਼ਰਮਾ ਨੇ ਦਿੱਤੀ ਹੈ। ਉਹ 95 ਸਾਲ ਦੇ ਸਨ। ਤਿੰਨ ਦਿਨ ਪਹਿਲਾਂ ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਦੇ ਇਲਾਜ ਲਈ ਹਿਮਾਚਲ ਪ੍ਰਦੇਸ਼ ਤੋਂ ਦਿੱਲੀ ਲਿਆਂਦਾ ਗਿਆ ਸੀ।ਅਨਿਲ ਸ਼ਰਮਾ ਨੇ ਦੱਸਿਆ ਕਿ ਸਾਬਕਾ ਮੰਤਰੀ ਦੀ ਮ੍ਰਿਤਕ ਦੇਹ ਨੂੰ ਸੜਕ ਮਾਰਗ ਰਾਹੀਂ ਮੰਡੀ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਮੰਡੀ ਦੇ ਬਾਰੀ ਸਥਿਤ ਨਵੇਂ ਘਰ ਵਿੱਚ ਲਿਜਾਇਆ ਜਾਵੇਗਾ। ਇੱਥੇ ਭਲਕੇ ਵੀਰਵਾਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇਤਿਹਾਸਕ ਸੇਰੀ ਮੰਚ ‘ਤੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ।

Leave a Reply

Your email address will not be published. Required fields are marked *

159942

+

Visitors