Chandigarh:-27/3/2022:—-28 ਅਤੇ 29 ਮਾਰਚ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਇੱਕ ਫੋਰਮ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਭਾਰਤ ਬੰਦ ਦਾ ਸੱਦਾ ਮੋਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਦਿੱਤਾ ਜਾ ਰਿਹਾ ਹੈ, ਜਿਸਦਾ ਅਸਰ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ‘ਤੇ ਪੈ ਰਿਹਾ ਹੈ।
ਟ੍ਰੇਡ ਯੂਨੀਅਨ ਆਗੂ ਭਰਪੂਰ ਸਿੰਘ ਬੂਲਾਪੁਰ ਨੇ ਕਿਹਾ ਕਿ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ, 28-29 ਮਾਰਚ ਨੂੰ 10 ਕੇਂਦਰੀ ਟਰੇਡ ਯੂਨੀਅਨਾਂ ਏਟਕ ਸੀਟੂ ਸਮੇਤ ਕੇਂਦਰ ਦੀ ਮੋਦੀ ਸਰਕਾਰ ਵੱਲੋਂ 44 ਲੇਬਰ ਕਾਨੂੰਨਾਂ ਨੂੰ 4 ਕੋਡਾਂ ਚ ਤਬਦੀਲ ਕਰਨ, ਨੈਸ਼ਨਲ ਛੁੱਟੀਆਂ ਖਤਮ ਕਰਨਾ, ਕੰਮ ਦਿਹਾੜੀ 12 ਘੰਟੇ, ਈਪੀਐਫ ਦੀ ਵਿਆਜ਼ ਦਰ ਘਟਾਉਣ, ਟ੍ਰੇਡ ਯੂਨੀਅਨ ਐਕਟ 1926, ਵਿਰੋਧੀ ਕਾਰਵਾਈਆਂ ਕਰਨਾ ਆਦਿ ਮਜਦੂਰ, ਮੁਲਾਜ਼ਮ ਵਿਰੋਧੀ ਫੈਸਲਿਆਂ ਵਿਰੁੱਧ ਕੀਤੀ ਜਾ ਰਹੀ ਦੋ ਰੋਜ਼ਾ ਹੜਤਾਲ ਮੌਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਉਥੇ ਹੀ ਦੂਜੇ ਪਾਸੇ, ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਫੇਸਬੁੱਕ ‘ਤੇ ਲਿਖਿਆ ਕਿ ਇਸ ਹੜਤਾਲ ‘ਚ ਬੈਂਕਿੰਗ ਖੇਤਰ ਵੀ ਸ਼ਾਮਲ ਹੋਵੇਗਾ। ਕਈ ਰਾਜਾਂ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਯੂਨੀਅਨਾਂ ਨੇ ਲੋਕ ਅਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ 2 ਦਿਨਾਂ ਹੜਤਾਲ ਦਾ ਐਲਾਨ ਕੀਤਾ ਹੈ। ਰੋਡਵੇਜ਼, ਟਰਾਂਸਪੋਰਟ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ।।