![]()
ਤਿਰੂਵਨੰਤਪੁਰਮ:- 21 ਫਰਵਰੀ : ਕੇਰਲ ’ਚ ਕੰਨੂਰ ਦੇ ਥਾਲਾਸਸੇਰੀ ਵਿੱਚ ਸੋਮਵਾਰ ਤੜਕੇ 54 ਸਾਲਾ ਸੀਪੀਆਈ (ਐਮ) ਦੇ ਵਰਕਰ ਦਾ ਕਤਲ ਕਰ ਦਿੱਤਾ ਗਿਆ। ਇਹ ਜਾਣਕਾਰੀ ਲੈਫਟ ਡੇਮੋਕ੍ਰੇਟਿਕ ਫਰੰਟ ਦੇ ਸੰਯੋਜਕ ਏ ਵਿਜੈਰਾਘਵਨ ਨੇ ਦਿੱਤੀ। ਕੰਨੂਰ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਭਾਜਪਾ/ਆਰਐਸਐਸ ਅਤੇ ਸੀਪੀਆਈ (ਐਮ) ਦੇ ਵਿੱਚ ਵਰਕਰਾਂ ਵਿੱਚ ਲੜਾਈ ਹੁੰਦੀ ਰਹਿੰਦੀ ਹੈ। ਸੀਪੀਆਈ ਐਮ ਮੁਤਾਬਕ ਬੀਤੇ ਦੋ ਸਾਲਾਂ ਵਿੱਚ ਹਰਿਦਾਸਨ ਦਾ ਕੰਨੂਰ ਵਿੱਚ 10ਵਾਂ ਕਤਲ ਹੈ। ਵਿਜੈਰਾਘਵਨ ਨੇ ਕਤਲ ਨੂੰ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਲਈ ਆਰਐਸਐਸ, ਭਾਜਪਾ ਵਰਕਰਾਂ ਵੱਲੋਂ ਇਕ ਸੋਚੀ ਸਮਝੀ ਚਾਲ ਕਰਾਰ ਦਿੱਤਾ ਹੈ।
ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕੰਨੂਰ ਵਿੱਚ ਆਉਣ ਵਾਲੇ ਸਮੇਂ ਵਿੱਚ ਪਾਰਟੀ ਦਾ ਪ੍ਰੋਗਰਾਮ ਹੋਣਾ ਹੈ ਇਸ ਲਈ ਸੰਘ ਪਰਿਵਾਰ ਦੀ ਇਹ ਸੋਚੀ ਸਮਝੀ ਚਾਲ ਹੈ।
ਮ੍ਰਿਤਕ ਜਦੋਂ ਆਪਣੇ ਘਰ ਵਾਪਸ ਜਾ ਰਹੇ ਸਨ ਤਾਂ ਸਾਹਮਣੇ ਤੋਂ ਚਾਰ ਮੋਟਰਸਾਈਕਲ ਸਵਾਰਾਂ ਨੇ ਉਸ ਉਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਉਸਦੇ ਬਚਾਅ ਲਈ ਉਸਦਾ ਭਾਈ ਆਇਆ ਤਾਂ ਉਹ ਵੀ ਜ਼ਖਮੀ ਹੋ ਗਿਆ। ਜੈਰਾਜਨ ਨੇ ਕਿਹਾ ਕਿ ਇਕ ਭਾਜਪਾ ਪਰਿਸ਼ਦ ਦੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਉਹ ਇਹ ਕਹਿ ਰਹੇ ਹਨ ਕਿ ਮਾਕਪਾ ਵਰਕਰਾਂ ਨੂੰ ਸਬਕ ਸਿਖਾਇਆ ਜਾਵੇਗਾ। (ਆਈਏਐਨਐਸ)

