ਗੁਰਮੁਖੀ ਦੇ ਟੈਸਟ ਵਿੱਚ ਫੇਲ੍ਹ ਹੋਣ ਕਰਕੇ ਮਨਜਿੰਦਰ ਸਿਰਸਾ ਆਪਣਾ ਅਸਤੀਫ਼ਾ ਦੇਣ: ਸਰਨਾ

Loading

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰੇਟ ਦੇ ਦੁਆਰਾ ਆਯੋਜਿਤ ਗੁਰਬਾਣੀ ਅਤੇ ਗੁਰਮੁਖੀ ਦੀ ਪ੍ਰੀਖਿਆ ਵਿੱਚ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ। ਹਰਵਿੰਦਰ ਸਿੰਘ ਸਰਨਾ ਵਲੋਂ ਦਾਖ਼ਲ ਯਾਚਕਾਂ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਕੋਰਟ ਨੇ ਕਮੇਟੀ ਪ੍ਰਧਾਨ ਦੀ ਮੁੱਢਲੀ ਧਾਰਮਿਕ ਪ੍ਰੀਖਿਆ ਲੈਣ ਦਾ ਆਦੇਸ਼ ਦਿੱਤਾ ਸੀ। ਜਿਸ ਵਿੱਚ ਸਿਰਸਾ ਨੂੰ ਸਿੱਖੀ ਦੇ ਨਾਲ ਜੁੜੇ ਮੁੱਢਲੇ ਸਵਾਲਾਂ ਦਾ ਜਵਾਬ ਦੇਣਾ ਸੀ। ਡਾਇਰੈਕਟਰੇਟ ਨੇ ਸਾਬਕਾ ਵਿਧਾਇਕ ਤੋਂ ਗੁਰਬਾਣੀ ਦਾ ਪਾਠ ਅਤੇ ਗੁਰਮੁਖੀ ਵਿੱਚ ਲਿਖੇ ਕੁਝ ਸ਼ਬਦ ਨੂੰ ਪੜ੍ਹਨ ਲਈ ਕਿਹਾ ਗਿਆ ਜਿਸ ਵਿਚ ਸਰਸਾ ਫੇਲ੍ਹ ਹੋ ਗਏ ਇਸ ਪੂਰੇ ਪੂਰੇ ਘਟਨਾਕ੍ਰਮ ਦੀ ਲਾਈਵ ਵੀਡੀਓ ਰਿਕਾਰਡ ਵੀ ਕੀਤੀ ਗਈ ਸੀ । ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਗੁਰਦਵਾਰਾ ਕਮੇਟੀ ’ਚ ਆਪਣਾ ਨਾਮਜ਼ਦ ਮੈਂਬਰ ਬਣਾਉਣ ’ਤੇ ਵੀ ਇਤਰਾਜ਼ ਦਰਜ ਕਰਵਾਦਿਆਂ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਗੁਰਮੁਖੀ ਦਾ ਵੀ ਗਿਆਨ ਨਹੀਂ ਹੈ ਜਦਕਿ ਕਮੇਟੀ ਮੈਂਬਰ ਬਣਨ ਲਈ ਗੁਰਮੁਖੀ ਦਾ ਗਿਆਨ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅੰਮ੍ਰਿਤਧਾਰੀ ਹੋਣ ’ਤੇ ਵੀ ਸਵਾਲ ਚੁੱਕਿਆ ਗਿਆ ਸੀ।
ਇਸ ਮਾਮਲੇ ਤੇ ਡੀਐਸਜੀਐਮਸੀ ਦੇ ਮੌਜੂਦਾ ਮੈਂਬਰ ਹਰਵਿੰਦਰ ਸਿੰਘ ਸਰਨਾ ਨੇ ਆਪਣਾ ਰੁਖ ਸਾਫ ਕਰਦੇ ਹੋਏ ਸਿਰਸਾ ਦੇ ਨਿਸ਼ਕਾਸਨ ਦੀ ਮੰਗ ਕੀਤੀ ।ਉਨ੍ਹਾਂ ਕਿਹਾ ਕਿ “ਸਿੱਖ ਸੰਗਤ ਨੂੰ ਪਿਛਲੇ ਅੱਠ ਸਾਲਾਂ ਤੋਂ ਵੱਡਾ ਧੋਖਾ ਮਿਲਿਆ ਹੈ ਜੇਕਰ ਪੰਥ ਦੇ ਨੁਮਾਇੰਦਿਆਂ ਨੂੰ ਸਿੱਖੀ ਦਾ ਹੀ ਮੁੱਢਲਾ ਗਿਆਨ ਨਹੀਂ ਹੈ ਤਾਂ ਕੁਰਸੀ ਉੱਤੇ ਬੈਠਣ ਦਾ ਕੀ ਹੱਕ ਹੈ.? ਬਾਦਲਾਂ ਦੇ ਰਾਜ ਵਿਚ ਸਾਡੀ ਸਿੱਖੀ ਦਾ ਸਤਰ ਦੇਖੋ ਕਿੱਥੇ ਜਾ ਚੁੱਕਿਆ ਹੈ। ਮੈਂ ਰਾਜਨੀਤੀ ਤੋਂ ਉੱਤੇ ਉੱਠ ਕੇ ਇਹ ਗੱਲਾਂ ਦੱਸ ਰਿਹਾ ਹਾਂ। ਇਸ ਤਰ੍ਹਾਂ ਦੇ ਬਹਿਰੂਪੀਆ ਨੂੰ ਤਤਕਾਲ ਬਰਖਾਸਤ ਕਰ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ ਡੀਐੱਸਜੀਐੱਮਸੀ ਦੇ ਮਾੜੇ ਪ੍ਰਬੰਧਾਂ ਦੇ ਲਈ ਸਿਰਸਾ ਨੂੰ ਦੋਸ਼ੀ ਠਹਿਰਾਇਆ ਤੇ ਕਿਹਾ ਕਿ ਫਰਜ਼ੀ ਵਿਅਕਤੀਆਂ ਜਿਨ੍ਹਾਂ ਦਾ ਪੰਥ ਨਾਲ ਕੋਈ ਵਾਸਤਾ ਨਹੀਂ ਉਨ੍ਹਾਂ ਤੋਂ ਸੰਗਤ ਕੀ ਉਮੀਦ ਕਰ ਸਕਦੀ ਹੈ.?
ਫਰਜ਼ੀ ਵਿਅਕਤੀ, ਫਰਜ਼ੀ ਹਸਪਤਾਲ ਦਾ ਨਿਰਮਾਣ ਕਰਦਾ ਹੈ, ਫਰਜ਼ੀ ਕੋਵਿਡ ਸੈਂਟਰ ਦਾ ਨਿਰਮਾਣ ਕਰਦਾ ਹੈ, ਫਰਜ਼ੀ ਡਾਕਟਰਾਂ ਨੂੰ ਵੀ ਰੱਖਦਾ ਹੈ, ਫਰਜ਼ੀ ਧਾਰਮਿਕ ਕਾਰਜਾਂ ਨੂੰ ਕਰਵਾਉਂਦਾ ਹੈ, ਫਰਜ਼ੀ ਸੰਸਥਾਨ ਬਿਠਾਉਂਦਾ ਹੈ, ਫਰਜ਼ੀ ਵਾਅਦੇ ਕਰਦਾ ਹੈ, ਫਰਜ਼ੀ ਸੇਵਾ ਕਰਦਾ ਹੈ। ਬਾਦਲਾਂ ਦੇ ਗੁੰਡਿਆਂ ਤੋਂ ਕੀ ਉਮੀਦ ਕਰ ਸਕਦੇ ਹਾਂ.? ਹਾਲ ਵਿੱਚ ਹੋਈਆਂ ਡੀਐਸਜੀਐਮਸੀ ਚੋਣਾਂ ਵਿੱਚ ਸਰਨਾ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬੀ ਬਾਗ ਸੀਟ ਵਿਚ ਤਕਰੀਬਨ 20% ਮਾਰਜਨ ਨਾਲ ਕਰਾਰੀ ਸ਼ਿਕਸਤ ਦੇ ਕੇ ਸਿੱਖ ਜਗਤ ਨੂੰ ਚੌਂਕਾ ਦਿੱਤਾ ਸੀ । ਉਸ ਤੋਂ ਤੁਰੰਤ ਬਾਅਦ ਅਕਾਲੀ ਦਲ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਐੱਸਜੀਪੀਸੀ ਦੇ ਰੈਫਰੈਂਸ ਦੇ ਆਧਾਰ ਉੱਤੇ ਪਿਛਲੇ ਦਰਵਾਜੇ ਰਾਹੀਂ ਐਂਟਰੀ ਕੀਤੀ ਸੀ ਪਰ ਇੱਕ ਵਾਰ ਫਿਰ ਧਾਰਮਿਕ ਪ੍ਰੀਖਿਆ ਵਿਚ ਅਸਫਲ ਹੋਣ ਤੋਂ ਬਾਅਦ ਸਿਰਸਾ ਦੀ ਡੀਐੱਸਜੀਐੱਮਸੀ ਮੈਂਬਰਸ਼ਿਪ ਖ਼ਤਰੇ ਵਿੱਚ ਆਉਣ ਲੱਗੀ ਹੈ। ਇਸ ਮਾਮਲੇ ਵਿਚ ਸਿਰਸਾ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਪੁੱਛੇ ਗਏ ਹਰ ਸੁਆਲ ਦਾ ਜੁਆਬ ਉਨ੍ਹਾਂ ਨੇ ਦਿਤਾ ਹੈ ਤੇ ਲਿਖਿਆ ਵੀ ਹੈ ਵਿਰੋਧੀ ਜਾਣਬੁਝ ਕੇ ਮੇਰੀ ਤਸਵੀਰ ਖਰਾਬ ਕਰਣ ਲਈ ਝੂਠ ਦਾ ਸਹਾਰਾ ਲੈ ਰਹੇ ਹਨ । ਚੋਣ ਡਾਇਰੈਕਟਰੇਟ ਵਲੋਂ ਇਸ ਮਾਮਲੇ ਵਿਚ ਕੁਝ ਵੀ ਦਸਣ ਤੋਂ ਇਨਕਾਰ ਕਰਦਿਆਂ ਰਿਪੋਰਟ ਹਾਈ ਕੋਰਟ ਵਿਚ ਦੇਣ ਲਈ ਦਸਿਆ ਗਿਆ ਹੈ । ਹੁਣ ਅਦਾਲਤ ਹੀ ਇਸ ਮਾਮਲੇ ਵਿਚ ਹੀ ਦੱਸੇਗੀ ਕਿ ਸਿਰਸਾ ਕਮੇਟੀ ਮੈਂਬਰ ਬਣੇ ਰਹਿਣਗੇ ਜਾਂ ਉਨ੍ਹਾਂ ਨੂੰ ਅਯੋਗ ਕਰਾਰ ਦੇ ਕੇ ਅਸਤੀਫ਼ਾ ਦੇਣ ਲਈ ਕਿਹਾ ਜਾਏਗਾ । KaumiMarg.

Leave a Reply

Your email address will not be published. Required fields are marked *

160062

+

Visitors