Chandigarh:12/09/2021:—-ਪੈਨ ਤੇ ਆਧਾਰ ਲਿੰਕ ਕਰਨਾ ਲਾਜ਼ਮੀ ਹੈ। ਜੇਕਰ ਕਿਸੇ ਨੇ ਅਜਿਹਾ ਨਾ ਕੀਤਾ ਤਾਂ ਉਹ 30 ਸਤੰਬਰ 2021 ਤੋਂ ਪਹਿਲਾਂ-ਪਹਿਲਾਂ ਅਜਿਹਾ ਕਰ ਲਵੇ ਨਹੀਂ ਤਾ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਕਿਸੇ ਨੇ 30 ਸਤੰਬਰ ਤਕ ਆਪਣਾ ਪੈਨ ਆਧਾਰ ਨਾਲ ਲਿੰਕ ਨਾ ਕਰਵਾਇਆ ਤਾਂ ਪੈਨ ਇਨਆਪ੍ਰੇਟਿਵ ਹੋ ਜਾਵੇਗਾ।
ਇਸ ਤੋਂ ਬਾਅਦ ਕਈ ਤਰ੍ਹਾਂ ਦੇ ਵਿੱਤੀ ਲੈਣ-ਦੇਣ ਨਹੀਂ ਹੋ ਸਕਣਗੇ। ਪੈਨ-ਆਧਾਰ ਲਿੰਕ ਕਰਨਾ ਹਰੇਕ ਲਈ ਜ਼ਰੂਰੀ ਹੈ। ਇਨਕਮ ਟੈਕਸ ਦੀ ਵੈੱਬਸਾਈਟ ‘ਤੇ ਜਾ ਕੇ ਆਸਾਨੀ ਨਾਲ ਦੋਵੇਂ ਦਸਤਾਵੇਜ਼ ਲਿੰਕ ਕਰ ਸਕਦੇ ਹੋ। ਕੇਂਦਰ ਸਰਕਾਰ (Government of India) ਵੱਲੋਂ ਜਨਤਾ ਨੂੰ ਰਾਹਤ ਦਿੰਦਿਆਂ ਪੈਨ ਤੇ ਆਧਾਰ ਨੂੰ ਲਿੰਕ (PAN-Aadhaar Linking) ਕਰਨ ਦੀ ਆਖਰੀ ਸਮਾਂ-ਸੀਮਾ ਤਿੰਨ ਮਹੀਨੇ ਤਕ ਲਈ ਵਧਾਈ ਗਈ ਹੈ।
ਪਹਿਲਾ ਆਖਰੀ ਤਰੀਕ 30 ਜੂਨ ਸੀ। ਹੁਣ ਨਾਗਰਿਕ 30 ਸਤੰਬਰ ਤਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਵਾ ਸਕਦੇ ਹਨ।
ਕੀ ਹੈ ਪੈਨ ਤੇ ਆਧਾਰ ਲਿੰਕ ਕਰਨ ਦਾ ਪ੍ਰੋਸੈੱਸ (How to Link PAN with Aadhaar Card)
ਆਮਦਨ ਕਰ ਰਿਟਰਨ (ITR) ਈ-ਫਾਈਲਿੰਗ ਦੀ ਨਵੀਂ ਵੈੱਬਸਾਈਟ https://www.incometax.gov.in/ ‘ਤੇ ਜਾ ਕੇ ਲਾਗਇਨ ਕਰੋ।
ਇੱਥੇ ਤੁਹਾਨੂੰ ਇਕ ਜਗ੍ਹਾ ‘ਲਿੰਕ ਆਧਾਰ’ ਦੀ ਆਪਸ਼ਨ ਨਜ਼ਰ ਆਵੇਗੀ, ਇਸ ਉੱਪਰ ਕਲਿੱਕ ਕਰੋ।
ਇਸ ਤੋਂ ਬਾਅਦ ਪੈਨ ਤੇ ਆਧਾਰ ਨੰਬਰ ਦਰਜ ਕਰੋ।
ਆਧਾਰ-ਪੈਨ ਲਿੰਕ (Aadhaar-PAN Linking) ਦਾ ਸਟੇਟਸ ਚੈੱਕ ਕਰੋ।
ਜੇਕਰ ਤੁਹਾਡਾ PAN ਕਾਰਡ Aadhaar ਕਾਰਡ ਨਾਲ ਲਿੰਕ ਹੈ ਤਾਂ ਤੁਹਾਨੂੰ ‘Your PAN is linked to Aadhaar Number’ ਇਹ ਮੈਸੇਜ ਨਜ਼ਰ ਆਵੇਗਾ।
ਜੇਕਰ ਤੁਸੀਂ ਹਾਲੇ ਤਕ ਆਧਾਰ ਕਾਰਡ (Aadhaar Card) ਤੇ ਪੈਨ ਕਾਰਡ (PAN Card) ਲਿੰਕ ਨਹੀਂ ਕੀਤਾ ਹੈ ਤਾਂ ਆਪਣੀ ਡਿਟੇਲ ਭਰੋ। ਇਸ ਤੋਂ ਬਾਅਦ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।