ਬਹਾਦਰ ਯੋਧਿਆਂ ਨੇ ਆਪਣੇ ਸਰੀਰਾਂ ਨਾਲ ਬੰਬ ਬੰਨ ਕੇ ਪਾਕਿਸਤਾਨ ਦੇ 24 ਟੈਂਕਾਂ ਦੇ ਪਰਖਚੈ ਉਡਾ ਦਿੱਤੇ

Loading

Çhandigarh : 01/10/2020:—–ਸਿੱਖਾਂ ਨਾਲ ਤਿੰਨ ਲੜਾਈਆਂ ਲੜਨ ਵਾਲਾ ਅੰਗਰੇਜ਼ alexender ਘਨਿੰਗਮ ਲਿਖਦਾ ਹੈ ਜਦੋਂ ਸਿੱਖ ਅੰਗਰੇਜ਼ ਉੱਪਰ ਵਾਰ ਕਰਦੇ ਸਨ । ਅੰਗਰੇਜ਼ ਉਹਨਾਂ ਦਾ ਵਾਰ ਰੋਕਣ ਲਈ ਉਹਨਾਂ ਦੀ ਤਲਵਾਰ ਦੇ ਅੱਗੇ ਆਪਣੀ ਤਲਵਾਰ ਕਰਦੇ ਸਨ ਤਾਂ ਉਹ ਉਹਨਾਂ ਦਾ ਵਾਰ ਰੋਕ ਨਹੀਂ ਪਾਉਂਦੇ ਸਨ, ਸਿੱਖਾਂ ਦਾ ਵਾਰ ਉਹਨਾਂ ਦੀ ਤਲਵਾਰ ਨੂੰ ਧੱਕ ਕੇ ਸਣੇ ਤਲਵਾਰ ਗਰਦਨ ਕੱਟ ਦਿੰਦਾਂ ਸੀ, ਘਨਿਅੰਗਮ ਏਥੋਂ ਤੱਕ ਲਿਖਦਾ ਹੈ ਕਿ ਸਿੱਖਾਂ ਦਾ ਵਾਰ ਐਨਾ ਜਬਰਦਸਤ ਹੁੰਦਾਂ ਸੀ ਕਿ ਕਈ ਵਾਰ ਉਹਨਾਂ ਦਾ ਗਰਦਣ ਉੱਪਰ ਕੀਤਾ ਵਾਰ ਅੰਗਰੇਜ਼ ਦੀ ਗਰਦਣ ਦੇ ਨਾਲ ਨਾਲ ਘੋੜੇ ਦੀ ਗਰਦਨ ਵੀ ਕੱਟ ਦਿੰਦਾਂ ਸੀ ਜੇ ਉਹਨਾਂ ਦਾ ਵਾਰ ਕਮਰ ਉੱਪਰ ਹੁੰਦਾਂ ਤਾਂ ਧੜ ਨੂੰ ਕੱਟਕੇ ਸਰੀਰ ਦੇ ਦੋ ਟੁੱਕੜੇ ਕਰ ਦਿੰਦਾਂ ਸੀ, ਘਨਿਅੰਗਮ ਦੀਆਂ ਅਜਿਹੀਆਂ ਕੀਤੀਆਂ ਗਈਆਂ ਸੱਚੀਆਂ ਟਿੱਪਣੀਆਂ ਦੇ ਕਾਰਨ ਉਸ ਉਪਰ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਗਿਆ, ਉਸਨੇ ਜੱਜ ਅੱਗੇ ਇਹਨਾਂ ਗੱਲਾਂ ਨੂੰ ਅੱਖੀਂ ਦੇਖੀਆਂ ਗੱਲਾਂ ਕਿਹਾ ਜਿਸ ਕਰਕੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਉਹ ਆਖਰੀ ਦਮ ਤੱਕ ਜੇਲ੍ਹ ਵਿਚ ਰਿਹਾ। ਜਦੋਂ ਕਿਸੇ ਕੌਮ ਕੋਲ ਓਹਨੂੰ ਸੇਧ ਦੇਣ ਵਾਲਾ ਹੋਵੇ ਤਾਂ ਉਸ ਕੌਮ ਦੀ ਬਹਾਦਰੀ ਨੂੰ ਦੁਸ਼ਮਣ ਵੀ ਸਲਾਹੁੰਦਾ ਹੈ । 1971 ਦੀ ਲੜਾਈ ਦੌਰਾਨ ਪਾਕਿਸਤਾਨ ਕੋਲ 60 ਦੇ ਕਰੀਬ ਅਮਰੀਕਾ ਦੇ ਬਣੇ ਪੈਟਨ ਟੈਂਕ ਸਨ ਜਿਨਾਂ ਉਤੇ ਅਮਰੀਕਾ ਨੂੰ ਵੀ ਮਾਣ ਸੀ ਕਿ ਇਹਨਾਂ ਟੈਂਕਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਸਿੱਖ ਕੌਮ ਦੇ ਬਹਾਦਰ ਯੋਧਿਆਂ ਨੇ ਆਪਣੇ ਸਰੀਰਾਂ ਨਾਲ ਬੰਬ ਬੰਨ ਕੇ ਪਾਕਿਸਤਾਨ ਦੇ 24 ਟੈਂਕਾਂ ਦੇ ਪਰਖਚੈ ਉਡਾ ਦਿੱਤੇ । ਅਜਿਹੀਆਂ ਹਜ਼ਾਰਾਂ ਕੁਰਬਾਨੀਆਂ ਕਰਨ ਵਾਲੀ ਕੌਮ ਅੱਜ ਆਪਣੇ ਹੱਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੀ ਹੈ । ਜਦੋਂ ਧੋਤੀਆਂ ਕੱਛਿਆਂ ਵਾਲੇ ਕਮਾਦਾਂ ਵਿਚ ਬੰਦੂਕਾਂ ਸੁੱਟ ਭੱਜ ਗਏ ਸੀ ਉਦੋਂ ਸਿੱਖਾਂ ਨੇ ਦੇਸ਼ ਦੀ ਪੱਤ ਲਈ ਟੈਂਕਾਂ ਥੱਲੇ ਬੰਬ ਬੰਨਕੇ ਪੈਣਾ ਆਪਣਾ ਸੁਭਾਗ ਸਮਝਿਆ । ਇਤਿਹਾਸ ਨੇ ਜ਼ਾਲਿਮ ਸ਼ਾਸਕਾਂ ਦੇ ਕੋੜੇ ਵੱਜਦੇ ਦੇਖੇ ਨੇ ਸਿਰ ਲੱਥਦੇ ਦੇਖੇ ਨੇ। ਫਰਾਂਸ ਦਾ ਲੂਈ ਸੋਲਵਾਂ, ਰੂਸ ਦਾ ਜਾਰ ,ਜਰਮਨ ਦਾ ਹਿਟਲਰ, ਇਟਲੀ ਦਾ ਮੁਸੋਲੀਨੀ ਅਤੇ ਮਨੀਲਾ ਦਾ ਮਾਰਕੋਜ ਲੋਕਾਂ ਨੇ ਧੂਹ ਧੂਹ ਕੇ ਮਾਰੇ ਨੇ। ਜਦੋਂ ਲੋਕਾਂ ਦੇ ਜ਼ੁਲਮ ਸਹਿਣ ਦੀ ਹੱਦ ਮੁੱਕ ਜਾਂਦੀ ਹੈ ਤਾਂ ਕੁਦਰਤ ਐਸੇ ਜ਼ਾਲਮਾਂ ਦੇ ਤਖ਼ਤ ਉਲੱਦਣ ਲਈ ਆਮ ਲੋਕਾਂ ਵਿਚੋਂ ਹੀ ਸੂਰਮੇ ਪੈਦਾ ਕਰ ਵਿਖਾਉਂਦੀ ਹੈ । ਯਾਦ ਰੱਖਿਓ ਜਦੋਂ ਲੋਕ ਰੋਹ ਉਬਾਲੇ ਖਾਂਦਾ ਹੈ ਤਾਂ ਸਿਰਾਂ ਦੇ ਲੱਥੇ ਜਾਣ ਦਾ ਡਰ ਉੱਕਾ ਹੀ ਨਹੀਂ ਰਹਿੰਦਾ ਫੇਰ ਤਾਂ ਸਿਰ ਤਲੀ ਤੇ ਧਰ ਕੇ ਲੜਨ ਦੀ ਜਾਂ ਚੁੰਮ ਕੇ ਰੱਸੇ ਗੱਲ ਪਾਉਣ ਦੀ ਰੁੱਤ ਆ ਜਾਂਦੀ ਹੈ। ਜੇਕਰ ਆਜ਼ਾਦੀ ਦੀ ਫਸਲ ਲਹਿਰਾਉਣ ਲਈ 121 ਫਾਂਸੀਆਂ ਵਿਚੋਂ 93 ਸਿੱਖ ਝੂਲ ਸਕਦੇ ਨੇ। 2647 ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲਿਆਂ ਵਿਚੋਂ 2147 ਸਿੱਖ ਹੋ ਸਕਦੇ ਨੇ ਤਾਂ ਆਪਣੀ ਧਰਤੀ ਆਪਣੇ ਹੱਕ ਬਚਾਉਣ ਲਈ ਏਦੂੰ ਕਿਤੇ ਵੱਧ ਕੁਰਬਾਨੀਆਂ ਦਿੱਤੀਆਂ ਜਾ ਸਕਦੀਆਂ ਨੇ।

Leave a Reply

Your email address will not be published. Required fields are marked *

160308

+

Visitors