ਕੀ ਗੈਂਗਰੇਪ ਦੀ ਪੀੜਿਤਾਂ ਨੂੰ ਮਿਲ ਸਕੇਗਾ ਇਨਸਾਫ਼❓

Loading

Çhandigarh:-27th  Aug :ALPHA NEWS INDIA DESK :–

14 ਸਾਲਾਂ ਨਾਬਾਲਗ ਕੁੜੀ ਜਿਸਦੀ ਅਸ਼ਲੀਲ ਵੀਡੀਓ ਬਣਾ ਕੇ ਲਗਾਤਾਰ ਗੈਂਗਰੇਪ ਹੁੰਦਾ ਰਿਹਾ ਅਤੇ ਉਸ ਨਾਲ ਆਖਰੀ ਗੈਂਗਰੇਪ ਦੀ ਘਟਨਾ 21 ਜੁਲਾਈ ਨੂੰ ਵਾਪਰੀ।
ਜਦੋ ਪੀੜਿਤ ਕੁੜੀ ਆਤਮ ਹੱਤਿਆ ਨੋਟ ਛੱਡ ਕੇ ਘਰੋਂ ਮਰਨ ਲਈ ਨਿਕਲੀ ਤਾਂ 4 ਅਗਸਤ ਨੂੰ ਪਰਿਵਾਰ ਅਤੇ ਪੁਲਿਸ ਨੂੰ ਇਸ ਕਾਂਡ ਦਾ ਪਤਾ ਲੱਗਿਆ। ਪਰਿਵਾਰ ਪੁਲਿਸ ਨਾਲ 21 ਜੁਲਾਈ ਨੂੰ ਵੀ ਸੰਪਰਕ ਵਿੱਚ ਸੀ ਅਤੇ 4 ਅਗਸਤ ਤੋਂ ਲਗਾਤਾਰ ਪੁਲਿਸ ਦੇ ਸੰਪਰਕ ਵਿੱਚ ਸੀ ਪਰ FIR 8 ਅਗਸਤ ਨੂੰ ਲਿਖੀ ਗਈ ਕਿਉਂ❓ਕੁੜੀ ਦਾ ਫੋਨ ਨੰਬਰ ਗਲਤ ਕਿਉ ਲਿਖਿਆ ਗਿਆ, ਇੱਕ ਦੋਸ਼ੀ ਹੁਣ ਤੱਕ ਗਿਰਫ਼ਤਾਰ ਕਿਉ ਨਹੀ ਹੋਇਆ ਆਦਿ❓

FIR ਵਿੱਚ ਘਟਨਾ ਦੀ ਤਰੀਕ ਅਤੇ ਅਧੂਰੀ ਕਹਾਣੀ ਕਿਉ ਲਿਖੀ ਗਈ ਜਿਸ ਨਾਲ ਦੋਸ਼ੀ ਬਚਾਏ ਜਾ ਸਕਦੇ ਹਨ

ਕੀ ਦੋਸ਼ੀਆਂ ਨੂੰ ਬਚਾਉਣ ਲਈ ਜਾਂ ਕੇਸ਼ ਨੂੰ ਕਮਜ਼ੋਰ ਕਰਨ ਲਈ ਹੀ ਅਜਿਹਾ ਕੀਤਾ ਗਿਆ❓

ਇਕ ਕਮਜ਼ੋਰ ਤੇ ਤੱਥਾਂ ਨੂੰ ਛੁਪਾਉਂਦੀ ਹੋਈ FIR ਖੰਨਾਂ ਜਿਲ੍ਹੇ ਦੇ ਪਾਇਲ ਥਾਣੇ ਚ 8 ਅਗਸਤ ਨੂੰ ਲਿਖੀ ਗਈ ਹੈ ਜਿਸਦੀਆਂ ਸ਼ਿਕਾਇਤਾਂ ਉੱਚ ਅਧਿਕਾਰੀਆਂ ਨੂੰ ਕਰਨ ਤੋਂ ਬਾਅਦ ਕੱਲ ਇਸਦੀ ਪੜਤਾਲ ਹੋਣੀ ਹੈ।

ਉਮੀਦ ਹੈ ਕੇ ਅਧਿਕਾਰੀ, ਮੀਡੀਆ ਤੇ ਜਾਗਰੂਕ ਜੰਤਾ ਇਸਦੀ ਨਿਰਪੱਖ ਜਾਂਚ ਯਕੀਨੀ ਬਣਾਉਣਗੇ।

ਨੋਟ;- ਅਨਪੜ੍ਹ ਵਿਧਵਾ ਪੰਜਬੀ ਮਾਂ 9 ਲੜਕੀਆਂ ਤੇ ਇੱਕ ਲੜਕੇ ਦੀ ਮਾਂ ਹੈ ਤੇ ਇੱਕ ਚਾਹ ਦਾ ਖੋਖਾ ਚਲਾਉਂਦੀ ਹੈ।
ਸੰਪਰਕ:- ਪੀੜਿਤ ਪਰਿਵਾਰ 9_88638__5
ਸਤਨਾਮ ਦਾਊਂ 8528125021

Leave a Reply

Your email address will not be published. Required fields are marked *

159215

+

Visitors